ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸ਼ੁਭ ਸ਼ਾਮ। ਮੈਂ ਆਪਣੀ ਸਾਰੀ ਸ਼ਕਤੀ ਵਾਪਸ ਇਕੱਠੀ ਕਰ ਰਹੀ ਹਾਂ। ਮੈਂ ਤੁਹਾਨੂੰ ਬਾਅਦ ਵਿੱਚ ਹੋਰ ਦੱਸਾਂਗੀ। ਮੈਂ ਰੁੱਝੀ ਹੋਈ ਸੀ। ਮੈਨੂੰ ਤੁਹਾਡੇ ਨਾਲ ਥੋੜ੍ਹੀ ਦੇਰ ਪਹਿਲਾਂ ਗੱਲ ਕਰਨੀ ਚਾਹੀਦੀ ਸੀ, ਪਰ ਬਹੁਤ ਜ਼ਿਆਦਾ ਵਿਅਸਤ, ਬਹੁਤ ਜ਼ਿਆਦਾ ਵਿਅਸਤ। ਅਜੇ ਵੀ ਵਿਅਸਤ ਹਾਂ, ਕਿਉਂਕਿ ਪੁਤਿਨ ਖੁਦ ਆਏ ਹਨ ਅਤੇ ਮਦਦ ਦੀ ਬੇਨਤੀ ਕੀਤੀ ਹੈ। ਉਸਦਾ ਅੰਦਰੂਨੀ ਸੰਸਾਰ, ਉਸਨੂੰ "ਸ਼ਾਂਤੀ-ਰਹਿਤ ਸੰਸਾਰ" ਕਿਹਾ ਜਾਂਦਾ ਹੈ। ਉਹ ਉੱਥੋਂ ਆਉਂਦਾ ਹੈ। ਇਹੀ ਉਹ ਥਾਂ ਹੈ ਜਿੱਥੇ ਉਹ ਹੈ, ਅਸਲੀ ਹਸਤੀ। ਅਤੇ ਇਸ ਵੇਲੇ, ਇਹ ਉਹ ਨਹੀਂ ਹੈ ਜੋ ਲੜਦਾ ਹੈ ਜਾਂ ਲੋਕਾਂ ਲਈ ਮੁਸੀਬਤ ਪੈਦਾ ਕਰਦਾ ਹੈ ਜਾਂ ਸ਼ਾਂਤੀ ਵਿੱਚ ਦੇਰੀ ਕਰਦਾ ਹੈ। ਇਹ ਦੁਸ਼ਟ-ਭੂਤਾਂ ਦਾ ਇੱਕ ਵੱਡਾ ਸਮੂਹ ਹੈ ਜੋ ਗੈਰ-ਕਾਨੂੰਨੀ ਤੌਰ 'ਤੇ ਉਸਦੇ ਸੰਸਾਰ ਵਿੱਚ ਆ ਗਏ ਹਨ, ਅਤੇ ਉਹ ਉਨ੍ਹਾਂ ਨਾਲ ਨਜਿੱਠਣ ਦੇ ਯੋਗ ਨਹੀਂ ਸੀ। ਉਨ੍ਹਾਂ ਨੇ ਉਸਦੇ ਸੰਸਾਰ ਦੇ ਬਹੁਤ ਸਾਰੇ ਹਿੱਸੇ 'ਤੇ ਕਬਜ਼ਾ ਕਰ ਲਿਆ। ਆਪਣੀ ਭੂਮਿਕਾ ਦੀ ਵਰਤੋਂ ਕਰਦੇ ਹੋਏ ਅਤੇ ਆਪਣੀ ਮੁੱਖ ਸ਼ਕਤੀ ਨੂੰ ਕ੍ਰਮਬੱਧ ਕਰਨ ਲਈ, ਆਪਣੀ ਪਰਜਾ ਨੂੰ ਆਪਣੇ (ਪੁਤਿਨ ਦੇ) ਅਧਿਕਾਰ ਦੀ ਬਜਾਏ ਆਪਣੀ ਮਰਜ਼ੀ ਕਰਨ ਲਈ ਮਜਬੂਰ ਕਰਨਾ।ਉਸ ਸੰਸਾਰ ਵਿੱਚ, ਉਹ ਸ਼ਾਂਤੀ-ਰਹਿਤ ਸੰਸਾਰ ਦਾ ਆਗੂ ਹੈ। ਪਰ ਉਸ ਕੋਲ ਆਪਣੀ ਲੀਡਰਸ਼ਿਪ ਦੀ ਲਗਭਗ ਕੋਈ ਸ਼ਕਤੀ ਨਹੀਂ ਹੈ! ਮੈਂ ਉਸਨੂੰ ਪੁੱਛਿਆ, "ਉਨ੍ਹਾਂ ਵਿੱਚੋਂ ਕਿੰਨੇ?" ਉਸਨੇ ਕਿਹਾ, "ਬਹੁਤ ਸਾਰੇ।" ਤਾਂ ਹੁਣ ਸਾਨੂੰ ਭੇਜਣਾ ਪਵੇਗਾ… ਜੇ ਉਹ ਨਹੀਂ ਪੁੱਛਦਾ, ਤਾਂ ਸਾਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਫਿਰ ਵੀ, ਸੰਸਾਰ ਵਿੱਚ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ, ਇਹ ਸਭ ਕੁਝ ਇੰਨਾ ਵਧੀਆ ਨਹੀਂ ਹੈ। ਇਹ ਦੁਸ਼ਟ-ਭੂਤ, ਅਸਲ ਵਿੱਚ ਉਹ ਭੂਤਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹਨ। ਜਦੋਂ ਅਸੀਂ ਉਨ੍ਹਾਂ ਨੂੰ ਲੱਭ ਰਹੇ ਸੀ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਲੱਭ ਲਿਆ ਗਿਆ ਸੀ, ਤਾਂ ਬਿਲਕੁਲ ਇਨ੍ਹਾਂ ਵਿੱਚੋਂ 92,342 ਦੁਸ਼ਟ-ਹਸਤੀਆਂ ਹੀ ਸਨ ਜੋ ਸ਼ਾਂਤੀ-ਰਹਿਤ ਸੰਸਾਰ ਵਿੱਚ ਘੁਸਪੈਠ ਕਰ ਗਈਆਂ ਸਨ, ਅਤੇ ਹੁਣ ਉਹ ਬਹੁਤ ਤਾਕਤਵਰ ਹਨ ਅਤੇ ਉਹ ਉੱਥੇ ਚੀਜ਼ਾਂ 'ਤੇ ਰਾਜ ਕਰ ਰਹੇ ਹਨ।ਕਿਉਂਕਿ ਰਾਸ਼ਟਰਪਤੀ ਟਰੰਪ ਪੁਤਿਨ ਨਾਲ ਯੂਕਰੇਨ (ਯੂਰੇਨ) 'ਤੇ ਬੰਬਾਰੀ ਕਰਨ ਲਈ ਬਹੁਤ ਗੁੱਸੇ ਹਨ, ਸੋ ਮੈਂ ਸੋਚ ਰਹੀ ਸੀ, "ਕੀ ਹੋਇਆ?" ਫਿਰ ਮੈਨੂੰ ਦੇਖਣਾ ਪਿਆ। ਹਰ ਚੀਜ਼ ਵਿੱਚ ਸਮਾਂ ਲੱਗਦਾ ਹੈ। ਤੈਨੂੰ ਲੱਗਦਾ ਹੈ ਕਿ ਮੈਂ ਸਭ ਕੁਝ ਇਕਠਾ ਦੇਖ ਸਕਦੀ ਹਾਂ? ਹਾਂਜੀ, ਇਹ ਸੱਚ ਹੈ, ਪਰ ਮੈਨੂੰ ਇਸਨੂੰ ਇਸ ਸੰਸਾਰ ਦੀ ਭਾਸ਼ਾ, ਸਮਝ, ਗਿਆਨ ਅਤੇ ਕਿਰਿਆ ਵਿੱਚ ਅਨੁਵਾਦ ਕਰਨਾ ਪਵੇਗਾ। ਅਤੇ ਹਰ ਚੀਜ਼ ਨੂੰ ਸਮਾਂ ਲੱਗਦਾ ਹੈ। ਇਹ ਦੁਸ਼ਟ-ਹਸਤੀਆਂ, ਉਹ ਸ਼ਕਤੀਸ਼ਾਲੀ ਹਨ, ਸੋ ਉਨ੍ਹਾਂ ਕੋਲ ਉਸ ਸ਼ਾਂਤੀ-ਰਹਿਤ ਸੰਸਾਰ ਵਿੱਚ ਜਾਣ ਅਤੇ ਪੁਤਿਨ ਦੇ ਨਾਲ-ਨਾਲ ਉਸਦੀ ਆਪਣੀ ਅਰਦਲੀ ਲੋਕ ਅਤੇ ਉਸਦੇ ਸੰਸਾਰ ਨੂੰ ਕੰਟਰੋਲ ਕਰਨ ਦੇ ਸਾਧਨ ਹਨ; ਇੱਕ ਅਜਿਹਾ ਸੰਸਾਰ ਜੋ ਪਹਿਲਾਂ ਹੀ ਸ਼ਾਂਤੀ-ਰਹਿਤ ਊਰਜਾ ਅਤੇ ਲੜਾਈ-ਝਗੜਿਆਂ ਨਾਲ ਭਰਿਆ ਹੋਇਆ ਹੈ, ਆਂਢ-ਗੁਆਂਢ ਤੱਕ, ਇੱਥੋਂ ਤੱਕ ਕਿ ਮਨੁੱਖਾਂ ਦੇ ਸੰਸਾਰ ਤੱਕ ਵੀ ਪਹੁੰਚ ਗਿਆ ਹੈ!ਅਤੇ ਉਹ ਉਹ ਨਹੀਂ ਸੀ ਜਿਸਨੇ ਸ਼ਾਂਤੀ ਸਮਝੌਤੇ ਤੋਂ ਬਾਅਦ ਯੂਕਰੇਨ (ਯੂਰੇਨ) ਉੱਤੇ ਬੰਬਾਰੀ ਕੀਤੀ ਸੀ। ਇਹ ਇਹ ਹਸਤੀਆਂ ਹਨ। ਅਤੇ ਉਹਨਾਂ ਨੂੰ ਸੈਨਿਕਾਂ ਜਾਂ ਪੁਤਿਨ ਦੇ ਬਹੁਤ ਨੇੜੇ ਜਾਣ ਦੀ ਜ਼ਰੂਰਤ ਨਹੀਂ ਹੈ। ਮੇਰਾ ਮਤਲਬ ਹੈ, ਲੜਾਈ ਦੇ ਮੈਦਾਨ ਵਿੱਚ, ਉਨ੍ਹਾਂ ਨੂੰ ਇੰਨੇ ਨੇੜੇ ਜਾਣ ਦੀ ਲੋੜ ਨਹੀਂ ਹੈ। ਉਹ ਆਪਣੀ ਸਾਰੀ ਸ਼ਕਤੀ ਇੱਕ ਕੰਮ ਕਰਨ ਲਈ ਇਕੱਠੀ ਕਰਕੇ ਇਸਨੂੰ ਕੰਟਰੋਲ ਕਰ ਸਕਦੇ ਸਨ। ਕਿਉਂਕਿ ਇਸ ਵੇਲੇ, ਜੇ ਉਹ ਅਜਿਹਾ ਨਹੀਂ ਕਰਦੇ, ਤਾਂ ਉਹ ਸਫਲ ਨਹੀਂ ਹੋ ਸਕਦੇ ਕਿਉਂਕਿ ਅਸੀਂ ਹਰ ਜਗ੍ਹਾ ਹਾਂ। ਸੋ ਸਾਨੂੰ ਹੁਣ ਉਨ੍ਹਾਂ ਨੂੰ ਹੋਰ ਲੱਭਣਾ ਪਵੇਗਾ ਅਤੇ ਉਨ੍ਹਾਂ ਸਾਰਿਆਂ ਨੂੰ ਬੰਨ੍ਹ ਕੇ ਨਰਕ ਵਿੱਚ ਸੁੱਟਣਾ ਪਵੇਗਾ। ਕਿਉਂਕਿ ਮੈਂ ਉਨ੍ਹਾਂ ਨੂੰ ਨਰਮੀ ਵੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਤੋਬਾ ਕਰਨ ਲਈ ਕਿਹਾ ਸੀ ਤਾਂ ਜੋ ਮੈਂ ਉਨ੍ਹਾਂ ਨੂੰ ਤੀਜੇ ਸੰਸਾਰ ਤੋਂ ਉੱਪਰ ਲਿਆ ਸਕਾਂ, ਉੱਥੇ ਦੂਜੇ ਰਾਜਿਆਂ ਅਤੇ ਲੋਕਾਂ ਨਾਲ ਇਕੱਠੇ ਰਹਿਣ ਲਈ, ਪਰ ਇਹ ਸਮੂਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ। ਅਤੇ ਇਹ ਕਾਫ਼ੀ ਵੱਡੀ ਗਿਣਤੀ ਹੈ, ਉਹ ਲਗਭਗ 100,000 ਹਨ। ਇਹ ਬਹੁਤ ਮਜ਼ਬੂਤ ਹੈ।ਇਸ ਤੋਂ ਇਲਾਵਾ, ਉਹ ਜੰਗ ਵਿੱਚ ਮਰੇ ਹੋਏ ਸਿਪਾਹੀਆਂ ਅਤੇ ਕਿਸੇ ਹੋਰ ਸਿਪਾਹੀ ਜਾਂ ਕਿਸੇ ਹੋਰ ਆਫ਼ਤ ਵਿੱਚ ਮਰੇ ਹੋਏ ਸਿਪਾਹੀਆਂ ਦੀ ਊਰਜਾ ਨੂੰ ਖਾ ਸਕਦੇ ਹਨ, ਇੱਕ ਅਜਿਹਾ ਖੇਤਰ ਜਿੱਥੇ ਲੋਕ ਪੀੜ ਵਿੱਚ ਅਤੇ ਅਚਾਨਕ ਮਰ ਜਾਂਦੇ ਹਨ, ਅਤੇ ਉਹ ਬਹੁਤ ਹੀ ਉਦੇਸ਼ਹੀਣ ਅਤੇ ਦਿਸ਼ਾਹੀਣ ਹੋ ਜਾਂਦੇ ਹਨ, ਅਤੇ ਬਹੁਤ ਸਦਮੇਂ ਵਿਚ ਹੋ ਜਾਂਦੇ ਹਨ। ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਉਹ ਮਰ ਗਏ ਹਨ। ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਨਾਲ ਕੀ ਹੋਇਆ ਸੀ। ਸੋ ਉਹ ਇਸ ਸਾਰੀ ਊਰਜਾ ਨੂੰ ਖਾਂਦੇ ਰਹੇ ਅਤੇ ਹੋਰ ਸ਼ਕਤੀਸ਼ਾਲੀ ਬਣ ਗਏ। ਕਿਉਂਕਿ ਉਹ ਗੈਰ-ਸ਼ਾਂਤੀ ਵਾਲੀ ਧਰਤੀ ਵਿੱਚ ਲੁਕ ਕੇ ਲੁਕੇ ਹੋਏ ਹਨ। ਇਸ ਤਰਾਂ, ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਅਸੀਂ ਉਨ੍ਹਾਂ ਦੀ ਦੇਖਭਾਲ ਕਰਾਂਗੇ, ਅਤੇ ਉਸ ਤੋਂ ਬਾਅਦ, ਸ਼ਾਂਤੀ ਹੋਰ ਵੀ ਬਿਹਤਰ, ਤੇਜ਼ ਹੋ ਸਕਦੀ ਹੈ।ਹੁਣ, ਅਸੀਂ ਜਾਂਦੇ ਹਾਂ ਆਪਣੇ... ਓਹ, ਉਥੇ ਬਹੁਤ ਸਾਰੀਆਂ ਚੀਜ਼ਾਂ ਹਨ। ਮੈਨੂੰ ਨਹੀਂ ਪਤਾ ਕਿ ਮੈਨੂੰ ਸਭ ਕੁਝ ਸੰਭਾਲਣ ਲਈ ਕਿੰਨਾ ਸਮਾਂ ਚਾਹੀਦਾ ਹੈ। ਅਤੇ ਇਸ ਵੇਲੇ ਇਸ ਵਿਚਾਰੇ ਸੰਸਾਰ ਬਾਰੇ ਮੇਰੇ ਲਈ ਸਭ ਕੁਝ ਮਹੱਤਵਪੂਰਨ ਹੈ। ਕਿਉਂਕਿ ਨਕਾਰਾਤਮਕ ਊਰਜਾ, ਬੁਰੀ ਊਰਜਾ, ਜੋ ਕਿ ਮਨੁੱਖਾਂ ਦੁਆਰਾ ਬਣਾਈ ਗਈ ਸੀ, ਹਰ ਜਗ੍ਹਾ ਫੈਲੀ ਹੋਈ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਤਬਾਹ ਕਰ ਰਹੀ ਹੈ। ਜਦੋਂ ਅਸੀਂ ਇਹਨਾਂ ਨੂੰ ਨਸ਼ਟ ਕਰ ਦਿੰਦੇ ਹਾਂ ਜਾਂ ਇਹਨਾਂ ਸਾਰੀਆਂ ਨਕਾਰਾਤਮਕ ਹਸਤੀਆਂ ਨੂੰ ਸੂਖਮ ਰੂਪ ਵਿੱਚ ਕੈਦ ਕਰ ਲੈਂਦੇ ਹਾਂ ਅਤੇ ਉਹਨਾਂ ਨੂੰ ਸ਼ਾਂਤੀ-ਰਹਿਤ ਸੰਸਾਰ ਤੋਂ ਬਾਹਰ ਕੱਢ ਦਿੰਦੇ ਹਾਂ, ਤਾਂ ਮੈਨੂੰ ਉਮੀਦ ਹੈ ਕਿ ਚੀਜ਼ਾਂ ਸ਼ਾਂਤ ਹੋ ਜਾਣਗੀਆਂ, ਜੇ ਇਨਸਾਨ ਮਦਦ ਕਰ ਰਹੇ ਹਨ…ਅਤੇ ਵੈਸੇ, ਮੈਂ ਉਨ੍ਹਾਂ ਸਾਰੇ ਮਨੁੱਖਾਂ ਦਾ ਧੰਨਵਾਦ ਕਰ ਰਹੀ ਹਾਂ ਜੋ ਪਿੱਛੇ ਮੁੜੇ ਹਨ ਅਤੇ ਵੀਗਨ ਬਣ ਗਏ ਹਨ। ਪਰ ਸਾਨੂੰ ਹੋਰ ਚਾਹੀਦੇ ਹਨ, ਸਾਨੂੰ ਹਮੇਸ਼ਾ ਲਈ ਹੋਰ ਚਾਹੀਦੇ ਹਨ, ਹੇ ਪਰਮੇਸ਼ੁਰ। ਪਰ ਘੱਟੋ ਘੱਟ, ਜਿੰਨੇ ਜ਼ਿਆਦਾ ਲੋਕ ਵੀਗਨ ਅਤੇ ਪਛਤਾਵਾ ਕਰਨ ਵਾਲੇ ਬਣਦੇ ਹਨ, ਓਨੇ ਹੀ ਘੱਟ ਲੋਕ ਬਿਮਾਰੀਆਂ ਜਾਂ ਆਫ਼ਤਾਂ ਤੋਂ ਮਰਨਗੇ। ਸੋ ਇਹ ਕਿਸੇ ਤਰ੍ਹਾਂ ਮਦਦ ਕਰਦਾ ਹੈ, ਅਤੇ ਸਾਡੇ ਕੋਲ ਇਸ ਗ੍ਰਹਿ ਨੂੰ ਮੁੜ ਪ੍ਰਾਪਤ ਕਰਨ ਦੀ ਹੋਰ ਉਮੀਦ ਹੋ ਸਕਦੀ ਹੈ, ਕੁਝ ਹਿੱਸਿਆਂ ਵਿੱਚ, ਬੇਸ਼ੱਕ। ਮੈਂ ਕੁਝ ਵੀ ਵਾਅਦਾ ਨਹੀਂ ਕਰ ਸਕਦੀ। ਮੈਂ ਬਸ ਇਸ ਤਰਾਂ ਸੋਚਣ, ਅਤੇ ਇਸ ਤਰਾਂ ਕਲਪਨਾ ਕਰਨ ਲਈ ਝੁਕਾਅ ਰੱਖਦੀ ਹਾਂ। ਅਤੇ ਸਾਡੇ ਕੋਲ ਅਜੇ ਵੀ ਆਪਣੀ ਗ੍ਰਹਿ ਧਰਤੀ ਦੇ ਕੁਝ ਹਿੱਸੇ ਨੂੰ ਚੰਗੀ ਹਾਲਤ ਵਿੱਚ ਪ੍ਰਾਪਤ ਕਰਨ ਦਾ ਮੌਕਾ ਹੋ ਸਕਦਾ ਹੈ। ਇਸ ਵੇਲੇ, ਇਸਨੇ ਮਦਦ ਕੀਤੀ, ਪਰ ਬਹੁਤ ਜ਼ਿਆਦਾ ਨਹੀਂ, ਬੇਸ਼ੱਕ, ਬਹੁਤ ਜ਼ਿਆਦਾ ਨਹੀਂ। ਸੋ ਸ਼ਾਇਦ ਸਾਡੇ ਕੋਲ ਭਵਿੱਖ ਲਈ ਕੁਝ ਉੱਜਵਲ ਉਮੀਦ ਹੋਵੇਗੀ।ਗ੍ਰਹਿ ਦੇ ਆਲੇ-ਦੁਆਲੇ, ਵਾਯੂਮੰਡਲ ਵਿੱਚ ਅਤੇ ਇਨ੍ਹਾਂ ਚੀਜ਼ਾਂ ਵਿੱਚ ਇਸ ਸਾਰੀ ਬੁਰੀ ਅਤੇ ਗੈਰ-ਉਪਕਾਰੀ ਊਰਜਾ ਨੂੰ ਨਸ਼ਟ ਕਰਨਾ ਬਹੁਤ ਮੁਸ਼ਕਲ ਹੈ। ਅਤੇ ਜੇਕਰ ਕੁਝ ਹੋਰ ਵੀ ਮਾੜਾ ਵਾਪਰਦਾ ਹੈ, ਤਾਂ ਸਾਰੇ ਮਨੁੱਖ ਸਾਡੇ ਗ੍ਰਹਿ ਦੇ ਸਾਰੇ ਵਾਯੂਮੰਡਲ ਵਿੱਚੋਂ ਉੱਡ ਜਾਣਗੇ। ਕਿਉਂਕਿ ਉਹ ਊਰਜਾ ਜੋ ਧਰਤੀ 'ਤੇ ਲੋਕਾਂ ਨੂੰ ਸਥਿਰ ਰੱਖਦੀ ਹੈ, ਹਵਾ ਵਿੱਚ ਤੈਰਦੀ ਨਹੀਂ, ਗੁਰੂਤਾ ਸ਼ਕਤੀ, ਜੋ ਸਾਨੂੰ ਮਿੱਟੀ 'ਤੇ ਇਕੱਠੇ ਰੱਖਦੀ ਹੈ ਅਤੇ ਅਣਇੱਛਤ ਤੌਰ 'ਤੇ ਉੱਪਰ ਉੱਡਦੀ ਨਹੀਂ, ਇਸ ਨੂੰ ਪਰੇਸ਼ਾਨ ਵੀ ਕੀਤਾ ਜਾ ਸਕਦਾ ਹੈ, ਇਸ ਵਿੱਚ ਦਖਲਅੰਦਾਜ਼ੀ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਗੜਬੜ ਕੀਤੀ ਜਾ ਸਕਦੀ ਹੈ, ਜੇਕਰ ਸੰਸਾਰ ਭਰ ਦੀਆਂ ਹੋਰ ਬਹੁਤ ਸਾਰੀਆਂ ਸੁਰੱਖਿਆ ਪਰਤਾਂ ਕਿਸੇ ਹਿੱਸੇ ਵਿੱਚ, ਕਿਸੇ ਤਰੀਕੇ ਨਾਲ, ਜਿਵੇਂ ਕਿ ਚੁੰਬਕੀ ਖੇਤਰ, ਉਦਾਹਰਣ ਵਜੋਂ, ਤੁਸੀਂ ਜਾਣਦੇ ਹੋ, ਅਤੇ ਸਾਰੀਆਂ ਓਜ਼ੋਨ ਸਮੱਗਰੀਆਂ ਨੂੰ ਨੁਕਸਾਨ ਪਹੁੰਚਦਾ ਹੈ। ਓਹ, ਅਸੀਂ ਬਹੁਤ ਸਾਰੀਆਂ ਚੀਜ਼ਾਂ ਨਾਲ ਨਜਿੱਠ ਰਹੇ ਹਾਂ। ਅਤੇ ਚੰਦਰਮਾ ਨੂੰ ਵੀ ਇਸ ਵੇਲੇ ਕਿਸੇ ਮੁਸੀਬਤ ਦਾ ਖ਼ਤਰਾ ਹੈ। ਅਤੇ ਕੱਲ੍ਹ, ਮੈਂ ਚੰਦਰਮਾ ਨਾਲ ਗੱਲ ਕਰ ਰਹੀ ਸੀ, ਅਤੇ ਥੋੜ੍ਹੀ ਜਿਹੀ ਸੁਰੱਖਿਆ ਭੇਜੀ, ਅਤੇ ਉਹ ਬਹੁਤ ਖੁਸ਼ ਹਨ। ਅਤੇ ਮੈਨੂੰ ਉਮੀਦ ਹੈ ਕਿ ਇਹ ਬਣਿਆ ਰਹੇਗਾ। ਮੈਂ ਇੱਕੋ ਸਮੇਂ ਬਹੁਤ ਸਾਰੀਆਂ ਲੜਾਈਆਂ ਨਹੀਂ ਲੜ ਸਕਦੀ। ਬੇਸ਼ੱਕ, ਮੈਂ ਕਰ ਸਕਦੀ ਹਾਂ, ਪਰ ਮੈਨੂੰ ਧਿਆਨ ਕੇਂਦਰਿਤ ਕਰਨ ਅਤੇ ਇੰਨੇ ਸਾਲਾਂ ਦੇ ਮੈਡੀਟੇਸ਼ਨ ਵਿੱਚ ਇਕੱਠੀ ਕੀਤੀ ਊਰਜਾ ਨੂੰ ਵੰਡਣ ਲਈ ਹੋਰ ਸਮਾਂ ਚਾਹੀਦਾ ਹੈ, ਖਾਸ ਕਰਕੇ ਪਿਛਲੇ ਪੰਜ ਸਾਲਾਂ ਵਿੱਚ।ਪਰ ਇਹ ਮੇਰੇ ਲਈ ਇੰਨਾ ਸੌਖਾ ਨਹੀਂ ਹੈ, ਸੰਸਾਰ ਵਿੱਚ ਕੰਮ ਕਰਨਾ, ਸੁਪਰੀਮ ਸਤਿਗੁਰੂ ਟੀਵੀ ਲਈ ਕੰਮ ਕਰਨਾ, ਅਤੇ ਬਹੁਤ ਸਾਰੀਆਂ ਛੋਟੀਆਂ ਚੀਜ਼ਾਂ ਦੀ ਦੇਖਭਾਲ ਕਰਨਾ। ਹਰ ਛੋਟੀ ਜਿਹੀ ਚੀਜ਼ ਲਈ ਸਮਾਂ ਵੀ ਲੱਗਦਾ ਹੈ, ਸਿਰਫ਼ ਥੋੜ੍ਹੀ ਜਿਹੀ ਅਤੇ ਬਿਨਾਂ ਪਸੀਨੇ ਦੇ - ਨਹੀਂ, ਨਹੀਂ। ਇਹ ਬਹੁਤ ਕੰਮ ਹੈ। ਮੇਰਾ ਕੁੱਤਾ-, ਮੇਰੇ ਪੰਛੀ-ਲੋਕ ਵੀ, ਜਦੋਂ ਉਹ ਮੇਰੇ ਨਾਲ ਨਹੀਂ ਹੁੰਦੇ, ਪਰ ਮੈਨੂੰ ਫਿਰ ਵੀ ਉਨ੍ਹਾਂ ਦੀ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ - ਉਨ੍ਹਾਂ ਨਾਲ ਅੰਦਰ ਅਤੇ ਬਾਹਰ ਗੱਲ ਕਰਨੀ, ਉਨ੍ਹਾਂ ਨੂੰ ਪਿਆਰ ਭੇਜਣਾ, ਆਦਿ… ਪੰਛੀਆਂ ਅਤੇ ਕੁੱਤਿਆਂ ਦੇ ਲੋਕਾਂ ਦੀ ਦੇਖਭਾਲ-ਕਰਨ ਵਾਲਿਆਂ ਦਾ ਧਿਆਨ ਰੱਖਣਾ, ਅਤੇ ਉਹ ਕਿੱਥੇ ਰਹਿੰਦੇ ਹਨ, ਅਤੇ ਸਾਰੇ ਸਬੰਧਤ ਦਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇੰਨੀਆਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪਵੇਗਾ। ਕੋਈ ਗਲ ਨਹੀਂ ਸਭ ਦੀ। ਇਹ ਅਜੇ ਵੀ ਸੰਭਵ ਹੈ। ਮੈਨੂੰ ਕਦੇ-ਕਦੇ ਠੀਕ ਨਹੀਂ ਮਹਿਸੂਸ ਕਰਦੀ।ਹੁਣ ਤੋਂ, ਤੁਸੀਂ ਤਿੰਨ ਸ਼ਕਤੀਸ਼ਾਲੀਆਂ ਨੂੰ ਪ੍ਰਾਰਥਨਾ ਕਰ ਸਕਦੇ ਹੋ। ਤੁਸੀਂ ਪ੍ਰਮਾਤਮਾ ਅਤੇ ਤਿੰਨ ਸ਼ਕਤੀਸ਼ਾਲੀਆਂ ਨੂੰ ਵੀ ਪ੍ਰਾਰਥਨਾ ਕਰ ਸਕਦੇ ਹੋ। ਪਰ ਪ੍ਰਮਾਤਮਾ "ਦੋ", "ਉਨਾਂ ਦੇ ਪੁੱਤਰ" ਅਤੇ "ਉਨਾਂ ਤੋਂ ਪ੍ਰਾਪਤ ਦੂਜੇ ਪੁੱਤਰ" ਨਾਲ ਇੱਕ ਹੋ ਗਿਆ ਹੈ। ਸੋ ਤਿੰਨੋਂ ਇੱਕ ਹੋ ਗਏ ਅਤੇ ਹੁਣ ਇੱਕ ਦੇ ਰੂਪ ਵਿੱਚ ਇਕੱਠੇ ਕੰਮ ਕਰਦੇ ਹਨ। ਇਹ ਇੱਕ ਮਜ਼ਬੂਤ ਸ਼ਕਤੀ ਹੈ, ਇਸ ਮਾਇਕ ਸੰਸਾਰ ਦੇ ਮੌਜੂਦਾ ਜ਼ਰੂਰੀ ਮੁੱਦਿਆਂ ਨਾਲ ਨਜਿੱਠਣ ਲਈ; ਉਲਝੇ ਹੋਏ ਸੰਸਾਰ ਭਰਮਾਉਣ ਵਾਲਾ ਸੰਸਾਰ! ਉਹ ਕਹਿੰਦੇ ਹਨ ਕਿ ਅਸੀਂ ਉਨ੍ਹਾਂ ਨੂੰ ਤਿੰਨ, ਤਿੰਨ ਸਭ ਤੋਂ ਸ਼ਕਤੀਸ਼ਾਲੀ ਕਹਿ ਸਕਦੇ ਹਾਂ। ਤਿੰਨ, ਇੱਕ ਨਹੀਂ, ਤਿੰਨ ਸਭ ਤੋਂ ਸ਼ਕਤੀਸ਼ਾਲੀ।ਅਤੇ ਨਾਲ ਹੀ, ਵੱਡੀ ਖੁਸ਼ਖਬਰੀ ਇਹ ਹੈ ਕਿ ਮੇਰੇ ਪ੍ਰਮਾਤਮਾ ਦੇ ਪੈਰੋਕਾਰਾਂ ਦਾ ਇੱਕ ਸਮੂਹ ਅਜੇ ਵੀ ਮੈਕਸ ਦੀ ਸ਼ਕਤੀ ਨੂੰ ਵਧਾਉਣਾ ਜਾਰੀ ਰੱਖ ਰਿਹਾ ਹੈ, ਸੁਪਰੀਮ ਮਾਸਟਰ ਟੈਲੀਵਿਜ਼ਨ ਮੈਕਸ ਦਾ, ਅਤੇ ਉਨ੍ਹਾਂ ਨੇ ਮੈਨੂੰ ਇੰਨੇ ਇਕ ਸਕਾਰਾਤਮਕ ਢੰਗ ਨਾਲ ਰਿਪੋਰਟ ਕੀਤੀ। ਅਤੇ ਇਹ ਕਿ ਸਾਡੇ ਕੋਲ ਇਸ ਗ੍ਰਹਿ ਲਈ ਰੱਖਿਆਤਮਕ ਸੁਰੱਖਿਆ ਨੂੰ ਵਧਾਉਣ ਅਤੇ ਹੋਰ ਲੋਕਾਂ ਦੀ ਰੱਖਿਆ ਕਰਨ ਲਈ ਵਧੇਰੇ ਸ਼ਕਤੀ ਹੈ। ਮੈਂ ਸਾਰੇ ਲੋਕਾਂ ਬਾਰੇ ਨਹੀਂ ਕਹਿ ਸਕਦੀ। ਕੁਝ ਤਾਂ ਇਨਸਾਨ ਵੀ ਨਹੀਂ ਹੁੰਦੇ। ਕੁਝ ਤਾਂ ਸਿਰਫ਼ ਭੂਤ-ਗ੍ਰਸਤ ਜਾਂ ਅੱਧ-ਭੂਤ ਹਨ, ਆਪਣੇ ਆਪ ਨੂੰ ਮਨੁੱਖਾਂ ਨਾਲ ਰਿਸ਼ਤਾ ਬਣਾ ਕੇ ਅਤੇ ਉਨ੍ਹਾਂ ਤੋਂ ਬੱਚੇ ਪੈਦਾ ਕਰਕੇ। ਇਹਨਾਂ ਨਾਲ ਨਜਿੱਠਣਾ ਵਧੇਰੇ ਮੁਸ਼ਕਲ ਹੈ। ਅਸੀਂ ਉਨ੍ਹਾਂ ਨੂੰ ਜਿੰਨਾ ਸੰਭਵ ਹੋ ਸਕੇ ਰੋਕਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਮੈਂ ਅਜੇ ਵੀ ਸ਼ਾਂਤੀ-ਰਹਿਤ ਸੰਸਾਰ ਵਿੱਚ ਦੁਸ਼ਟ-ਹਸਤੀਆਂ ਨਾਲ ਜੰਗ ਦੇ ਮੈਦਾਨ ਵਿੱਚ ਜਾਣ ਦੇ ਨਤੀਜੇ ਦੀ ਉਡੀਕ ਕਰ ਰਹੀ ਹਾਂ।ਠੀਕ ਹੈ, ਹੁਣ ਮੈਡੀਟੇਸ਼ਨ ਵੱਲ ਵਾਪਸ ਚੱਲੀਏ। ਮੈਂ ਨਤੀਜੇ ਦੀ ਉਡੀਕ ਕਰ ਰਹੀ ਹਾਂ। ਇਹ ਅੱਜ ਹੋ ਸਕਦਾ ਹੈ, ਅੱਧਾ ਦਿਨ ਹੋਰ। ਉਮੀਦ ਕਰਦੀ ਹਾਂ। ਮੈਨੂੰ ਉਮੀਦ ਹੈ ਕਿ ਉਹ ਕਿਤੇ ਹੋਰ ਦੂਜੇ ਸੰਸਾਰ ਵਿੱਚ ਨਹੀਂ ਭੱਜਣਗੇ, ਜਿਨ੍ਹਾਂ ਦੀ ਜਾਂਚ ਕਰਨ ਲਈ ਬਹੁਤ ਸਾਰੇ ਹਨ। ਜੇ ਉਹ ਕਿਸੇ ਹੋਰ ਸੰਸਾਰ ਵਿਚ ਭੱਜ ਜਾਂਦੇ ਹਨ, ਪਰ ਇੱਕ ਮਜ਼ਬੂਤ ਸ਼ਕਤੀ ਵਿੱਚ ਇਕੱਠੇ ਹੋਏ ਬਿਨਾਂ ਵੱਖਰੇ ਤੌਰ 'ਤੇ, ਤਾਂ ਇਹ ਬਹੁਤ ਬੁਰਾ ਨਹੀਂ ਹੈ। ਅਸੀਂ ਉਨ੍ਹਾਂ ਨੂੰ ਕੁਝ ਸਮੇਂ ਲਈ ਛੱਡ ਸਕਦੇ ਹਾਂ। ਪਰ ਜੇ ਉਹ ਕਿਤੇ ਇਕੱਠੇ ਦੌੜਦੇ ਹਨ ਅਤੇ ਉਹੀ ਕੰਮ ਕਰਦੇ ਹਨ, ਤਾਂ ਦੂਜੇ ਦੇਸ਼ ਵੀ ਮੁਸੀਬਤ ਵਿੱਚ ਪੈ ਜਾਣਗੇ, ਯੁੱਧ ਵਿੱਚ ਵੀ ਪੈ ਜਾਣਗੇ, ਸਿਰਫ਼ ਯੂਕਰੇਨ (ਯੂਰੇਨ) ਹੀ ਨਹੀਂ। ਪੁਤਿਨ ਦੁਆਰਾ ਯੂਕਰੇਨ (ਯੂਰੇਨ) ਨਾਲ ਸ਼ਾਂਤੀ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਵੀ, ਬਿਨਾਂ-ਸ਼ਰਤ, ਪਿਆਰ ਨਾਲ, ਸਭ ਕੁਝ ਵਧੀਆ ਹੈ, ਸਭ ਕੁਝ ਮਾਫ਼ ਕਰ ਦਿੱਤਾ ਗਿਆ ਹੈ, ਜੇਕਰ ਇਹ ਸੰਸਥਾਵਾਂ ਕਿਸੇ ਹੋਰ ਸੰਸਾਰ ਵਿੱਚ ਭੱਜ ਜਾਂਦੀਆਂ ਹਨ… ਜੋ ਕਿ ਸਾਡੇ ਸੰਸਾਰ ਭਰ ਵਿੱਚ ਹੈ। ਉਹ ਸਾਡੇ ਸੰਸਾਰ ਨਾਲ ਰਲ ਗਏ ਹਨ, ਇਸੇ ਕਰਕੇ ਸਾਡਾ ਸੰਸਾਰ ਕਦੇ ਵੀ ਇੰਨਾ ਆਜ਼ਾਦ ਨਹੀਂ ਹੈ। ਇਹ ਮਨੁੱਖਾਂ ਲਈ ਸਬਕ ਹੋਣੇ ਚਾਹੀਦੇ ਸਨ, ਪਰ ਇਹ ਅਨੁਪਾਤ ਤੋਂ ਬਾਹਰ ਅਤੇ ਕਾਬੂ ਤੋਂ ਬਾਹਰ ਹੋ ਗਏ।ਅਤੇ ਮਨੁੱਖ ਨਕਾਰਾਤਮਕ ਅਤੇ ਖੂਨੀ ਊਰਜਾ ਪੈਦਾ ਕਰਦੇ ਰਹਿੰਦੇ ਹਨ, ਇਸੇ ਲਈ। ਮੈਂ ਸਹੁੰ ਨਹੀਂ ਖਾ ਰਹੀ। ਉਨ੍ਹਾਂ ਨੇ ਇੱਕ ਦੂਜੇ ਨੂੰ ਮਾਰ ਕੇ, ਗਰਭਪਾਤ ਕਰਵਾ ਕੇ ਖੂਨੀ ਊਰਜਾ ਪੈਦਾ ਕੀਤੀ ਅਤੇ ਪੈਦਾ ਕਰ ਰਹੇ ਹਨ। ਮੇਰੇ ਪ੍ਰਮਾਤਮਾਾ, ਜੰਗ ਨਾਲੋਂ ਜ਼ਿਆਦਾ ਮਨੁੱਖੀ ਬੱਚੇ ਮਰਦੇ ਹਨ। ਹਰ ਰੋਜ਼ 200,000-ਕੁਝ। ਮੇਰੇ ਪ੍ਰਮਾਤਮਾਾ, ਮੇਰਾ ਦਿਲ ਕਦੇ-ਕਦੇ ਇਹ ਬਰਦਾਸ਼ਤ ਨਹੀਂ ਕਰ ਸਕਦਾ। ਓਹ ਪ੍ਰਮਾਤਮਾ, ਓਹ ਪ੍ਰਮਾਤਮਾ। ਸੋ ਤੁਸੀਂ ਦੇਖੋ, ਉਹ ਸਾਡੇ ਗ੍ਰਹਿ ਵਿੱਚ, ਸਾਡੇ ਗ੍ਰਹਿ ਦੇ ਆਲੇ-ਦੁਆਲੇ ਅਤੇ ਹਰ ਜਗ੍ਹਾ ਇਹ ਸਾਰੀ ਭਿਆਨਕ ਹਨੇਰੀ ਊਰਜਾ ਪੈਦਾ ਕਰ ਰਹੇ ਹਨ, ਅਤੇ ਸਾਨੂੰ ਘੇਰ ਰਹੇ ਹਨ।ਜੇਕਰ ਸਾਡੇ ਕੋਲ ਸਾਰੇ ਗੁਰੂ ਪਹਿਲਾਂ ਨਾ ਆਉਂਦੇ, ਸਭ ਤੋਂ ਕੁਸ਼ਲ ਅਤੇ ਤੇਜ਼, ਗਿਆਨਵਾਨ ਕੁਆਨ ਯਿਨ ਵਿਧੀ ਸਿਖਾਉਂਦੇ, ਤਾਂ ਸਾਰਾ ਗ੍ਰਹਿ ਬਹੁਤ ਪਹਿਲਾਂ ਹੀ ਤਬਾਹ ਹੋ ਗਿਆ ਹੁੰਦਾ, ਸਿਰਫ਼ ਹੁਣ ਦੀ ਗੱਲ ਨਹੀਂ ਕਰ ਰਹੇ। ਅਤੇ ਸਾਡੇ ਕੋਲ ਇੰਨੀ ਸਕਾਰਾਤਮਕ ਸ਼ਕਤੀ ਨਹੀਂ ਹੋਵੇਗੀ ਕਿ ਅਸੀਂ ਇਸਦਾ ਮੁਕਾਬਲਾ ਕਰ ਸਕੀਏ, ਇਹਨਾਂ ਨਕਾਰਾਤਮਕ ਹਸਤੀਆਂ ਅਤੇ ਸ਼ਕਤੀ ਦਾ ਮੁਕਾਬਲਾ ਕਰ ਸਕੀਏ।Photo Caption: ਬਸੰਤ! ਅਤੇ ਦੁਰਲਭ ਵਿਸ਼ੇਸ਼ ਰੋਸ਼ਨੀ ਪੁਰਾਣਾ ਜੰਗਲ ਮੁੜ ਸੁਰਜੀਤ ਹੋਣ ਵਾਲਾ ਹੈ! ਦੁਰਲਭ ਕੈਪਚਰ ਕੀਤੀ ਗਈ ਕੁਦਰਤੀ/ਅਸਲੀ ਫੋਟੋ