ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਨੁਖ ਮੁੜ-ਇਕਠੇ ਹੋਏ ਤਿੰਨ ਸਭ ਤੋਂ ਸ਼ਕਤੀਸ਼ਾਲੀ ਦੇ ਸਮਰਥਨ ਅਤੇ ਕ੍ਰਿਪਾ ਨਾਲ ਅਜੇ ਵੀ ਜਾਗ ਸਕਦੇ ਹਨ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਡੇ ਸਾਰਿਆਂ ਦੇ, ਘਰ ਦੇ (ਇੰਨ-ਹਾਓਜ਼) ਲੋਕਾਂ ਦੇ ਨਾਮ ਜਾਣਦੀ ਹਾਂ। ਰਿਮੋਟ, ਕੁਝ। ਹੁਣ ਮੈਨੂੰ ਤੁਹਾਡੀਆਂ ਚਿੱਠੀਆਂ ਨੇ ਬਹੁਤ ਪ੍ਰਭਾਵਿਤ ਕੀਤਾ ਕਿ… ਓਹ, ਇਹ ਮੇਰੇ ਦਿਲ ਵਿੱਚ ਡੂੰਘਾਈ ਤੱਕ ਗਿਆ ਅਤੇ ਸਿਰਫ਼ ਰੋਣ ਤੋਂ ਵੀ ਵੱਧ। ਅਸੀਂ ਉਸ ਘਰ ਦੇ (ਇੰਨ-ਹਾਓਜ਼) ਭਰਾ ਬਾਰੇ ਗੱਲ ਕੀਤੀ ਸੀ। ਉਹ ਬਹੁਤ ਜਵਾਨ ਅਤੇ ਸੋਹਣਾ ਹੈ, ਅਤੇ ਉਸਦਾ ਆਪਣਾ ਇੱਕ ਘਰ ਹੈ, ਇਸ ਤਰਾਂ ਨਹੀਂ ਕਿ ਉਸਦੇ ਕੋਲ ਜਾਣ ਲਈ ਕੋਈ ਜਗਾ ਨਹੀਂ ਹੈ। ਉਸ ਸਮੇਂ, ਉਸਦਾ ਅਜੇ ਵੀ ਇੱਕ ਕਾਰੋਬਾਰ ਅਤੇ ਇੱਕ ਪ੍ਰੇਮਿਕਾ ਸੀ। ਮੈਨੂੰ ਨਹੀਂ ਲੱਗਦਾ ਸੀ ਕਿ ਉਹ ਆ ਕੇ ਜਿਵੇਂ ਇਕੱਠੇ ਸਾਡੇ ਨਾਲ ਹਮੇਸ਼ਾ ਲਈ ਰਹੇਗਾ, ਪਰ ਹੁਣ ਉਹ ਬਹੁਤ ਹੀ ਹੁਸ਼ਿਆਰ ਅਤੇ ਕੁਸ਼ਲ ਟੀਮ ਮੈਂਬਰਾਂ ਵਿੱਚੋਂ ਇੱਕ ਹੈ।

ਮੈਂ ਇਹ ਸਭ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ, ਤੁਹਾਡੇ ਸਾਰਿਆਂ ਲਈ ਜਿਨ੍ਹਾਂ ਨੇ ਮੇਰੇ ਨਾਲ ਰਹਿਣ ਅਤੇ ਪ੍ਰਮਾਤਮਾ ਦੇ ਨਾਮ 'ਤੇ ਸੰਸਾਰ ਲਈ ਕੰਮ ਕਰਨ ਦਾ ਫੈਸਲਾ ਕੀਤਾ। ਘਰ ਦੇ ਅੰਦਰ (ਇੰਨ-ਹਾਓਜ਼) ਵਾਲਿਆਂ ਕੋਲ ਵੀ ਬਹੁਤ ਕੰਮ ਹੁੰਦਾ ਹੈ, ਬਿਲਕੁਲ ਰਿਮੋਟ ਵਾਂਗ, ਪਰ ਘਰ ਦੇ ਅੰਦਰ ਵਾਲੇ (ਇੰਨ-ਹਾਓਜ਼) ਜ਼ਿਆਦਾ ਖਾਸ ਹਨ। ਅਸੀਂ ਇੱਕਜੁੱਟ ਹੋ ਕੇ ਕੰਮ ਕਰਦੇ ਹਾਂ, ਅਤੇ ਸਾਨੂੰ ਹਰ ਤਰ੍ਹਾਂ ਦੇ ਤਣਾਅ ਅਤੇ ਹਾਲਾਤਾਂ ਵਿੱਚ ਕੋਈ ਵੀ ਸ਼ੋਅ, ਕੋਈ ਵੀ ਕੰਮ ਕਰਨਾ ਪੈਂਦਾ ਹੈ। ਅਤੇ ਭਾਵੇਂ ਕੋਈ ਵੀ ਸਮਾਂ ਅਤੇ ਕਿਹੜਾ ਦਿਨ ਹੋਵੇ, ਅਸੀਂ ਆਪਣਾ ਖਾਣਾ ਖਾਧਾ ਹੋਵੇ ਜਾਂ ਨਾ ਖਾਧਾ ਹੋਵੇ, ਅਸੀਂ ਕਾਫ਼ੀ ਨੀਂਦ ਸੁਤੇ ਹੋਈਏ ਜਾਂ ਨਾ, ਅਸੀਂ ਇਸਨੂੰ ਸਮੇਂ ਦੀ ਮੰਗ ਅਨੁਸਾਰ ਜਾਂ ਕੰਮ ਦੀ ਮਹੱਤਤਾ ਅਨੁਸਾਰ ਕਰਦੇ ਹਾਂ। ਇਸ ਵਿੱਚ ਮੈਂ ਵੀ ਸ਼ਾਮਲ ਹਾਂ। ਹਾਂਜੀ, ਤੁਸੀਂ ਇਹ ਜਾਣਦੇ ਹੋ।

ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਕੋਲ ਤੁਹਾਡੇ ਵਰਗੀ ਇਕ ਟੀਮ ਹੈ, ਬਹੁਤ ਹੀ ਕੁਸ਼ਲ ਅਤੇ ਸਮਰਪਿਤ। ਮੈਂ ਤੁਹਾਡੀ ਕਦੇ ਵੀ ਕਾਫੀ ਪ੍ਰਸ਼ੰਸਾ ਅਤੇ ਧੰਨਵਾਦ ਨਹੀਂ ਕਰ ਸਕਦੀ ਹਾਂ, ਪਰ ਮੈਨੂੰ ਲੱਗਦਾ ਹੈ ਕਿ ਇਹੀ ਤੁਹਾਡੀ ਜ਼ਿੰਦਗੀ ਹੈ, ਇਹੀ ਤੁਹਾਡਾ ਮਿਸ਼ਨ ਹੈ, ਕਿ ਤੁਸੀਂ ਇੱਥੇ ਆ ਕੇ ਮੇਰੇ ਨਾਲ ਇਹ ਕਰਨ ਦਾ ਫੈਸਲਾ ਕੀਤਾ ਹੈ, ਬਿਨਾਂ ਕਿਸੇ ਹੋਰ ਚੀਜ਼ ਦੀ ਪਰਵਾਹ ਕੀਤੇ। ਉਵੇਂ ਜਿਵੇਂ ਬੁੱਧ ਦੇ ਭਿਕਸ਼ੂਆਂ ਦੀ, ਬੁੱਧ ਦੀ ਮਾਨਸਿਕਤਾ ਦੀ ਕਿਸਮ। ਉਸਦੇ ਕੋਲ ਇੱਕ ਰਾਜ ਸੀ ਅਤੇ ਸਭ ਕੁਝ, ਪਤਨੀ, ਬੱਚਾ - ਉਸਨੇ ਸਭ ਕੁਝ ਛੱਡ ਦਿੱਤਾ, ਇਸ ਮਹਾਨ ਟੀਚੇ ਦੇ ਕਾਰਨ ਜੋ ਉਹ ਪ੍ਰਾਪਤ ਕਰਨਾ ਚਾਹੁੰਦਾ ਸੀ। ਅਤੇ ਬਾਅਦ ਵਿੱਚ ਵੀ, ਉਸਨੇ ਉਸ ਉੱਤਮ ਟੀਚੇ ਨੂੰ ਜਾਰੀ ਰੱਖਿਆ ਕਿਉਂਕਿ ਉਹ ਉਸ ਸਮੇਂ ਸਾਰੇ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰਨਾ ਚਾਹੁੰਦਾ ਸੀ।

ਹੁਣ ਤੁਹਾਡਾ ਇਹ ਭਰਾ, ਜਦੋਂ ਉਹ ਪਹਿਲੀ ਵਾਰ ਆਇਆ ਸੀ, ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਰਹੇਗਾ, ਪਰ ਉਸਨੇ ਆਪਣੀ ਮਰਜ਼ੀ ਨਾਲ ਮੈਨੂੰ ਦੱਸਿਆ। ਕਿਉਂਕਿ ਇਸ ਤੋਂ ਪਹਿਲਾਂ, ਉਸਨੇ ਮੈਨੂੰ ਦੱਸਿਆ ਸੀ ਕਿ ਉਹ ਸਰਕਾਰ ਲਈ ਕੰਮ ਕਰਦਾ ਸੀ ਅਤੇ ਇਹ ਇੱਕ ਚੰਗੀ ਨੌਕਰੀ ਸੀ। ਅਸੀਂ ਸਿਰਫ਼ ਮੈਂਟਨ ਵਿੱਚ ਗੱਲ ਕਰ ਰਹੇ ਸੀ, ਮੈਨੂੰ ਲੱਗਦਾ ਹੈ, ਇੱਕ ਵਾਰ, ਇੱਕ ਕਾਰਜਸ਼ੀਲ ਮੈਂਬਰਾਂ ਦੇ ਇਕੱਠ ਦੌਰਾਨ। ਸੋ ਉਸਨੇ ਮੈਨੂੰ ਕਿਹਾ ਕਿ, ਜੇ ਲੋੜ ਪਈ ਤਾਂ ਉਹ ਸਭ ਕੁਝ ਕੁਰਬਾਨ ਕਰ ਦੇਵੇਗਾ। ਅਤੇ ਉਸਨੇ ਬਿਲਕੁਲ ਇਹੀ ਕੀਤਾ। ਸੋ ਉਹ ਅਜੇ ਵੀ ਸਾਡੇ ਸਾਰਿਆਂ ਨਾਲ ਇਥੇ ਲਟਕ ਰਿਹਾ ਹੈ, ਅਤੇ ਆਪਣੀ ਪੂਰੀ ਸਮਰੱਥਾ ਨਾਲ ਉਹ ਕਰ ਰਿਹਾ ਹੈ ਜੋ ਜ਼ਰੂਰੀ ਹੈ, ਜੋ ਵੀ ਉਹ ਕਰ ਸਕਦਾ ਹੈ। ਪਹਿਲਾਂ, ਜਦੋਂ ਉਹ ਪਹਿਲੀ ਵਾਰ ਆਇਆ ਸੀ, ਉਸ ਕੋਲ ਕਈ ਤਰ੍ਹਾਂ ਦੀਆਂ ਮਾਇਆ ਰੁਕਾਵਟਾਂ ਸਨ। ਪਰ ਫਿਰ, ਉਸਨੇ ਫਿਰ ਵੀ ਕੰਮ ਜਾਰੀ ਰੱਖਿਆ। ਅਤੇ ਹੁਣ ਉਹ ਠੀਕ ਹੈ, ਬੇਸ਼ੱਕ। ਮੈਨੂੰ ਉਸਦੀ ਬਹੁਤ ਚਿੰਤਾ ਸੀ ਕਿ ਜੇਕਰ ਉਹ ਸੱਚਮੁੱਚ ਬਹੁਤ ਦੇਰ ਤੱਕ ਸਹਿ ਸਕੇਗਾ। ਪਰ ਹੁਣ, ਉਹ ਠੀਕ ਹੈ, ਹਰ ਚੀਜ਼ ਲਈ ਪ੍ਰਮਾਤਮਾ ਦਾ ਧੰਨਵਾਦ। ਇਹ ਤੁਹਾਡੇ ਸ਼ਾਨਦਾਰ ਭਰਾਵਾਂ ਵਿੱਚੋਂ ਇੱਕ ਹੈ। ਕਿਸੇ ਅਜ਼ੀਜ਼ ਤੋਂ ਦੂਰ ਰਹਿਣਾ ਬਹੁਤ, ਬਹੁਤ ਔਖਾ ਹੁੰਦਾ ਹੈ। ਉਨ੍ਹਾਂ ਦੋਵਾਂ ਨੇ ਚੁਣੌਤੀ ਲੈਣ ਦਾ ਫੈਸਲਾ ਕੀਤਾ। ਮੈਂ ਬਹੁਤ ਹੈਰਾਨ ਹਾਂ ਅਤੇ ਪ੍ਰਮਾਤਮਾ ਅਤੇ ਉਨ੍ਹਾਂ ਦੋਵਾਂ ਦੀ ਧੰਨਵਾਦੀ ਹਾਂ।

ਅਤੇ ਘਰ ਵਿੱਚ ਇਸ ਤਰਾਂ ਦੇ ਹੋਰ ਵੀ ਹਨ। ਹੋ ਸਕਦਾ ਹੈ ਕਿ ਉਹ ਤੁਹਾਨੂੰ ਆਪਣੀਆਂ ਕਹਾਣੀਆਂ ਨਾ ਦੱਸ ਸਕਣ। ਬਿਲਕੁਲ ਇਸ ਭਰਾ ਦੀ ਕਹਾਣੀ ਵਾਂਗ, ਤੁਹਾਨੂੰ ਉਦੋਂ ਤੱਕ ਪਤਾ ਨਹੀਂ ਸੀ ਜਦੋਂ ਤੱਕ ਮੈਂ ਤੁਹਾਨੂੰ ਹੁਣੇ ਨਹੀਂ ਦੱਸਿਆ! ਜੇ ਤੁਸੀਂ ਦੱਸੋ ਵੀ, ਤਾਂ ਇਕ ਇੰਨ-ਹਾਊਜ਼ ਬਣਨ ਦੇ ਤੁਹਾਡੇ ਸਾਰੇ ਨੇਕ ਉਦੇਸ਼ਾਂ ਨੂੰ ਦੱਸਣ ਲਈ ਕਾਫ਼ੀ ਸਮਾਂ ਅਤੇ ਜਗ੍ਹਾ ਨਹੀਂ ਹੈ! ਪਰ ਮੈਨੂੰ ਯਕੀਨ ਹੈ, ਤੁਹਾਡੇ ਵਿੱਚੋਂ ਜਿਹੜੇ ਅਜੇ ਵੀ ਉੱਥੇ ਹਨ, ਉਹ ਦਿਲੋਂ ਸ਼ੁੱਧ, ਆਤਮਾ ਵਿੱਚ ਮਜ਼ਬੂਤ ​​ਅਤੇ ਆਪਣੀ ਉੱਚੀ ਇੱਛਾ ਸ਼ਕਤੀ ਵਿੱਚ ਬਹਾਦਰ ਹਨ। ਸ਼ਾਬਾਸ਼ ਬੱਚਿਓ! ਪ੍ਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ। ਮੈਂ ਵੀ! ਅਤੇ ਮੈਨੂੰ ਯਕੀਨ ਹੈ ਕਿ ਤੁਹਾਡੇ ਸਾਰਿਆਂ ਕੋਲ ਇਸ ਨੇੜਲੀ ਟੀਮ ਵਿੱਚ ਮੇਰੇ ਨਾਲ ਕੰਮ ਕਰਨ ਦਾ ਕੋਈ ਖਾਸ ਕਾਰਨ ਹੋਵੇਗਾ। ਜਿਵੇਂ ਤੁਹਾਡੇ ਵਿੱਚੋਂ ਕੋਈ ਆਪਣੀ ਸਾਰੀ ਬੱਚਤ ਅਤੇ ਨਿਵੇਸ਼ ਨਾਲ ਮੇਰੇ ਲਈ ਇੱਕ ਜਗ੍ਹਾ ਖਰੀਦਣਾ ਚਾਹੁੰਦਾ ਹੈ, ਕਿਉਂਕਿ ਮੇਰੇ ਕੋਲ ਕੋਈ ਸੁਰੱਖਿਅਤ ਅਤੇ ਅਸਲ ਨਿੱਜੀ ਜਗ੍ਹਾ ਨਹੀਂ ਹੈ। ਮੈਂ ਇਨਕਾਰ ਕਰ ਦਿੱਤਾ, ਬੇਸ਼ੱਕ। ਇੱਕ ਹੋਰ ਜੋ ਇੰਨਾ ਛੋਟਾ ਹੈ, ਆਪਣੇ ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦਾ, ਕਿਉਂਕਿ "ਸਤਿਗੁਰੂ ਜੀ ਨੂੰ ਆਪਣੇ ਕੰਮ ਲਈ ਮਦਦ ਦੀ ਲੋੜ ਹੈ..." - ਆਪਣੀ ਵੀਹ ਸਾਲ ਤੋਂ ਵੱਧ ਉਮਰ ਦੇ ਬਾਵਜੂਦ, ਉਹ ਇੰਨਾ ਸਿਆਣਾ ਅਤੇ ਸਮਰਪਿਤ ਹੈ!

ਤੁਹਾਨੂੰ ਯਕੀਨਨ ਮਿਸ ਵੀ ਕਰਦੀ ਹਾਂ। ਕਾਸ਼ ਅਸੀਂ ਦੁਬਾਰਾ ਨੇੜੇ ਹੁੰਦੇ, ਤਾਂ ਜੋ ਮੈਂ ਤੁਹਾਡੇ ਲਈ ਕੱਪਕੇਕ, ਮਿਨਸ ਪਾਏ, ਐਪਲ ਪਾਏ ਬਣਾ ਸਕਾਂ.… ਪਰ ਹੁਣ ਲਈ, ਅਸੀਂ ਸਿਰਫ਼ ਸੰਸਾਰ ਲਈ ਕੰਮ ਕਰਦੇ ਹਾਂ ਅਤੇ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਦੇ ਹਾਂ! ਤੁਹਾਡੀ ਜਾਣਕਾਰੀ ਲਈ, ਮੈਂ ਬਹੁਤ, ਬਹੁਤ ਲੰਮੇਂ ਸਮੇਂ ਤੋਂ ਬੇਕ ਨਹੀਂ ਕੀਤਾ। ਮੇਰੀ ਸਥਿਤੀ ਵਿੱਚ ਇਹ ਬਹੁਤ ਔਖਾ ਹੈ!!! ਅਤੇ ਸਮਾਂ, ਓਹ ਖੈਰ...!! ਭਾਵੇਂ ਮੈਨੂੰ ਕਦੇ-ਕਦੇ ਤੁਹਾਡੇ ਤੋਂ ਸਰੀਰਕ ਤੌਰ 'ਤੇ ਦੂਰ ਰਹਿਣਾ ਪਵੇ, ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਅਜੇ ਵੀ ਆਪਣਾ ਕੰਮ ਜਾਰੀ ਰੱਖੋ ਅਤੇ ਅਸੀਂ ਹਮੇਸ਼ਾ ਇਕੱਠੇ ਹਾਂ। ਹਰ ਵਾਰ ਜਦੋਂ ਤੁਸੀਂ ਮੈਨੂੰ ਕੋਈ ਸ਼ੋਅ ਭੇਜਦੇ ਹੋ, ਹਰ ਵਾਰ ਜਦੋਂ ਤੁਸੀਂ ਮੈਨੂੰ ਕੋਈ ਸਵਾਲ ਜਾਂ ਕੁਝ ਵੀ ਪੁੱਛਦੇ ਹੋ, ਅਸੀਂ ਹਮੇਸ਼ਾ ਇਕੱਠੇ ਹੁੰਦੇ ਹਾਂ। ਸੋ ਭਾਵੇਂ ਸਾਨੂੰ ਜਾਣਾ ਪਵੇ, ਅਸੀਂ ਇਕੱਠੇ ਵੀ ਜਾਂਦੇ ਹਾਂ। ਸੋ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਚਿੰਤਾ ਨਹੀਂ ਕਰਨੀ ਚਾਹੀਦੀ। ਅਸੀਂ ਇਹ ਸਭ ਸਮੇਂ ਦੇ ਨਾਲ ਹੋਣ ਦਿੰਦੇ ਹਾਂ। ਸਮਾਂ ਸਭ ਕੁਝ ਦਿਖਾ ਦੇਵੇਗਾ - ਜੋ ਸਾਨੂੰ ਕਰਨਾ ਚਾਹੀਦਾ ਅਤੇ ਕੀ ਹੋਵੇਗਾ।

ਮੈਂ ਤੁਹਾਡੇ ਨਾਲ ਬਹੁਤ ਸਮਾਂ ਪਹਿਲਾਂ ਗੱਲ ਕਰਨੀ ਚਾਹੁੰਦੀ ਸੀ, ਘੱਟੋ ਘੱਟ ਕੁਝ ਦਿਨ ਪਹਿਲਾਂ, ਪਰ ਇੰਨਾ ਕੰਮ, ਇੰਨਾ ਕੰਮ, ਅਤੇ ਮੈਂ ਬਹੁਤੀ ਸੰਸਾਰ ਦੇ ਸਿਖਰ 'ਤੇ ਨਹੀਂ ਸੀ। ਪਰ ਮੈਂ ਠੀਕ ਹਾਂ, ਮੈਂ ਠੀਕ ਹਾਂ। ਕਰਮ ਹਰ ਸਮੇਂ ਹੁੰਦੇ ਰਹਿੰਦੇ ਹਨ। ਮੈਨੂੰ ਇਸਦੀ ਆਦਤ ਹੈ। ਸੋ ਕਈ ਵਾਰ ਭਾਵੇਂ ਮੈਨੂੰ ਦਰਦ ਹੋਵੇ, ਮੈਨੂੰ ਯਾਦ ਨਹੀਂ ਰਹਿੰਦਾ ਦਵਾਈ ਲੈਣ ਲਈ ਜਾਂ ਮੈਂ ਬੱਸ ਉਡੀਕ ਕਰਦੀ ਹਾਂ। ਤੁਸੀਂ ਪਹਿਲਾਂ ਹੀ ਜਾਣਦੇ ਹੋ, ਮੈਂ ਤੁਹਾਨੂੰ ਦੱਸਿਆ ਸੀ, ਮੈਨੂੰ ਦਵਾਈ ਲੈਣੀ ਸੱਚਮੁੱਚ ਪਸੰਦ ਨਹੀਂ ਹੈ। ਮੈਂ ਉਡੀਕ ਕਰਦੀ ਹਾਂ ਜਾਂ ਕੁਝ ਘਰੇਲੂ ਇਲਾਜ਼ ਵਰਤਦੀ ਹਾਂ ਜਾਂ ਜੋ ਵੀ ਮੈਂ ਸੋਚ ਸਕਦੀ ਹਾਂ - ਜੇ ਮੇਰੇ ਕੋਲ ਇਸ ਬਾਰੇ ਸੋਚਣ ਦਾ ਸਮਾਂ ਵੀ ਹੋਵੇ। ਮੈਂ ਦਰਦ ਅਤੇ ਆਪਣੀ ਅਨਿਯਮਿਤ ਕਿਸਮ ਦੀ ਜ਼ਿੰਦਗੀ ਵਿੱਚ ਤਬਦੀਲੀਆਂ ਦੀ ਇੰਤਨੀ ਆਦੀ ਹੋ ਗਈ ਹਾਂ ਕਿ ਹੁਣ ਕੁਝ ਵੀ ਅਜਿਹਾ ਨਹੀਂ ਹੁੰਦਾ ਜੋ ਮੈਨੂੰ ਇੰਨਾ ਪਰੇਸ਼ਾਨ ਕਰਦਾ ਹੋਵੇ, ਇਨ੍ਹਾਂ 8 ਬਿਲੀਅਨ ਲੋਕਾਂ ਨੂੰ ਛੱਡ ਕੇ, 8 ਬਿਲੀਅਨ ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿੱਚ ਹਨ। ਅਤੇ ਸਭ ਤੋਂ ਮਾੜੀ ਗੱਲ, ਉਸ ਤੋਂ ਬਾਅਦ ਹੋਰ ਖ਼ਤਰਾ, ਉਨ੍ਹਾਂ ਨਾਲ ਅਚਾਨਕ ਕੁਝ ਵੀ ਵਾਪਰਨ ਤੋਂ ਬਾਅਦ, ਜੇ ਸੰਸਾਰ ਡੁੱਬ ਜਾਂਦਾ ਹੈ, ਅਤੇ ਉਨ੍ਹਾਂ ਨੂੰ ਵੀ ਜਾਣਾ ਪਵੇਗਾ, ਪਰ ਅਚਾਨਕ ਬਿਨਾਂ ਤਿਆਰੀ ਦੇ, ਇਹ ਜਾਣੇ ਬਿਨਾਂ ਕਿ ਉਹ ਚਲੇ ਗਏ ਹਨ, ਇਹੀ ਹੈ ਜਿਸਦੀ ਮੈਂ ਚਿੰਤਾ ਕਰਦੀ ਹਾਂ।

ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਹਾਰ ਮੰਨਦੀ ਹਾਂ, ਪਰ ਫਿਰ ਵੀ ਜਾਰੀ ਰਖ ਰਹੀ ਹਾਂ। ਉਥੇ ਹਮੇਸ਼ਾ ਕੁਝ ਨਾ ਕੁਝ ਹੈ ਜੋ ਵਾਪਰ ਸਕਦਾ ਹੈ, ਜੋ ਸਥਿਤੀ ਨੂੰ ਬਦਲ ਦੇਵੇ। ਇਹ ਹੋ ਸਕਦਾ ਹੈ ਕਿ ਸਾਰੇ ਸੰਸਾਰ ਦੇ ਮਨੁੱਖਾਂ ਨੂੰ ਅਚਾਨਕ ਹੀ ਆਲੇ-ਦੁਆਲੇ ਦੇ ਸਾਰੇ ਜੀਵਾਂ ਪ੍ਰਤੀ ਦਿਆਲੂ, ਹਮਦਰਦ, ਦਿਆਲੂ ਅਤੇ ਵਿਚਾਰਸ਼ੀਲ ਹੋਣ ਦੀ ਗੰਭੀਰਤਾ ਦਾ ਗਿਆਨ ਦੇਣ ਵਾਲੀ ਸਮਝ, ਅਹਿਸਾਸ ਹੋ ਜਾਵੇ। ਉਹ ਬਦਲ ਸਕਦੇ ਹਨ। ਉਹ ਸ਼ਾਇਦ ਸਾਰੇ ਵੀਗਨ ਬਣ ਜਾਣ। ਬਸ ਇਸ ਲਈ ਪ੍ਰਾਰਥਨਾ ਕਰੋ। ਉਨ੍ਹਾਂ ਦੇ ਦਿਲ ਬਦਲਣ ਲਈ, ਉਨਾਂ ਦੇ ਮਨ ਬਦਲਣ ਲਈ ਪ੍ਰਾਰਥਨਾ ਕਰੋ। ਕੌਣ ਜਾਣਦਾ ਹੈ, ਇਹ ਅਜੇ ਵੀ ਵਾਪਰ ਸਕਦਾ ਹੈ।

ਥੋੜ੍ਹੇ ਸਮੇਂ ਦਾ ਮਤਲਬ ਅਸੰਭਵ ਨਹੀਂ ਹੈ। ਕਈ ਵਾਰ ਚੀਜ਼ਾਂ ਉਮੀਦ ਦੇ ਅੰਤ 'ਤੇ ਆਉਂਦੀਆਂ ਹਨ, ਬਿਨਾਂ ਉਮੀਦ ਦੇ, ਤੁਸੀਂ ਇਹ ਸਭ ਜਾਣਦੇ ਹੋ। ਚਮਤਕਾਰ ਹਮੇਸ਼ਾ ਵਾਪਰ ਸਕਦੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਅਧਿਆਤਮਿਕ ਤੌਰ 'ਤੇ ਅਭਿਆਸ ਨਹੀਂ ਕਰ ਰਹੇ ਹਨ, ਪਰ ਉਨ੍ਹਾਂ ਦੇ ਦਿਲ ਚੰਗੇ ਹਨ। ਮੈਂ ਉਨ੍ਹਾਂ ਨੂੰ ਧੀਰਜ ਨਾਲ ਜੰਮੀ-ਹੋਈ ਝੀਲ ਵਿੱਚ ਹਿਰਨ-ਵਿਅਕਤੀ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਦੇਖਿਆ ਤਾਂ ਜੋ ਉਹ ਜਿਉਂਦਾ ਰਹਿ ਸਕੇ। ਮੈਂ ਉਨ੍ਹਾਂ ਨੂੰ ਆਪਣੇ ਵਿਹੜੇ ਵਿੱਚ ਜੰਮੇ ਹੋਏ ਪੰਛੀ-ਲੋਕਾਂ ਨੂੰ ਗਰਮ ਕਰਨ ਲਈ ਹੇਅਰ ਡ੍ਰਾਇਅਰ ਦੀ ਵਰਤੋਂ ਕਰਦੇ ਦੇਖਿਆ ਤਾਂ ਜੋ ਉਹ ਦੁਬਾਰਾ ਉੱਡ ਸਕਣ।

ਮੈਂ ਉਨ੍ਹਾਂ ਨੂੰ ਜੰਗਲੀ ਜਾਨਵਰਾਂ ਦੀ ਰੱਖਿਆ ਕਰਦੇ, ਉਨ੍ਹਾਂ ਨੂੰ ਭੋਜਨ ਖੁਆਉਂਦੇ, ਉਨ੍ਹਾਂ ਨੂੰ ਮੁਫ਼ਤ ਇਸ਼ਨਾਨ ਕਰਦੇ, ਮੁਫ਼ਤ ਆਲ੍ਹਣੇ ਦਿੰਦੇ, ਮੁਫ਼ਤ ਰਹਾਇਸ਼ੀ ਥਾਂਵਾਂ, ਮੁਫ਼ਤ ਭੋਜਨ ਦਿੰਦੇ ਦੇਖਿਆ। ਅਤੇ ਉਹ ਫਸੇ-ਹੋਏ ਮੱਛੀ-ਲੋਕਾਂ ਨੂੰ ਵੀ ਬਚਾਉਂਦੇ ਹਨ, ਖਰਗੋਸ਼-, ਹਿਰਨ-, ਰੈਕੂਨ-, ਗਿਲਹਰੀ-, ਫਸੇ-ਹੋਏ ਪੰਛੀ-ਲੋਕ, ਆਦਿ ਨੂੰ ਬਚਾਉਂਦੇ… ਅਤੇ ਉਹਨਾਂ ਨੂੰ ਘਰ ਲਿਆਉਂਦੇ, ਕਿਸੇ ਵੀ ਚੀਜ਼ ਦੇ ਜੋਖਮ ਦੀ ਚਿੰਤਾ ਕੀਤੇ ਬਿਨਾਂ, ਸ਼ਾਇਦ ਇਨਫੈਕਸ਼ਨ ਜਾਂ ਕਿਸੇ ਵੀ ਚੀਜ਼ ਦੇ, ਅਤੇ ਉਹਨਾਂ ਦੀਆਂ ਜਾਨਾਂ ਬਚਾਉਣ ਲਈ ਉਹਨਾਂ ਨੂੰ ਹਸਪਤਾਲ ਜਾਂ ਪਸ਼ੂਆਂ ਦੇ ਡਾਕਟਰ ਕੋਲ ਲਿਜਾਂਦੇ ਅਤੇ ਬਾਅਦ ਵਿੱਚ ਵੀ ਉਹਨਾਂ ਨੂੰ ਘਰ ਲਿਆਉਂਦੇ ਤਾਂ ਜੋ ਉਹਨਾਂ ਦੇ ਠੀਕ ਹੋਣ ਤੱਕ ਉਹਨਾਂ ਦੀ ਦੇਖਭਾਲ ਕਰਦੇ ਰਹਿਣ, ਅਤੇ ਫਿਰ ਉਹਨਾਂ ਨੂੰ ਛੱਡ ਦਿੰਦੇ। ਉਨ੍ਹਾਂ ਵਿੱਚੋਂ ਕੁਝ ਤਾਂ ਰੋਜ਼ਾਨਾ, ਮਹੀਨਾਵਾਰ ਜਾਂ ਸਾਲਾਨਾ ਜਾਂ ਅਕਸਰ ਆਪਣੇ ਘਰ ਵਿਚ ਆਪਣੇ ਬਚਾਅ-ਕਰਨ ਵਾਲੇ ਨੂੰ ਮਿਲਣ ਲਈ ਵਾਪਸ ਆਉਂਦੇ ਹਨ। ਅਸੀਂ ਇਸ ਤਰਾਂ ਦੇ ਦ੍ਰਿਸ਼ਾਂ ਨੂੰ ਜਿੰਨਾ ਹੋ ਸਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਮਨੁੱਖਾਂ ਨੂੰ ਜਗਾਇਆ ਜਾ ਸਕੇ, ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਜਾਨਵਰ-ਲੋਕ ਭੇਸ ਵਿੱਚ ਪੂਰਨ ਫਰਿਸ਼ਤੇ ਹਨ।

Excerpt from “Dove Comes To Visit The Family That Rescued Her Every Day” by The Dodo – Feb. 10, 2022: ਮੈਂ ਹੁਣੇ ਬਾਹਰ ਗਈ ਸੀ ਅਤੇ ਜਦੋਂ ਮੈਂ ਹੇਠਾਂ ਦੇਖਿਆ, ਤਾਂ ਮੈਨੂੰ ਇੱਕ ਛੋਟੀ ਜਿਹੀ ਘੁੱਗੀ ਦਿਖਾਈ ਦਿੱਤੀ। ਓਹ, ਤੁਹਾਨੂੰ ਭੁੱਖ ਲੱਗੀ ਹੈ। ਉਸਨੂੰ ਦਰੱਖਤ 'ਤੇ ਵਾਪਸ ਚੜ੍ਹਾਉਣ ਦਾ ਕੋਈ ਤਰੀਕਾ ਨਹੀਂ ਸੀ। ਹੋਰ? ਉਹਨਾਂ ਨੇ ਪੁੱਛਿਆ ਕਿ ਕੀ ਉਹ ਉਸਨੂੰ ਖੁਆ ਸਕਦੇ ਹਨ। ਤਾਂ ਮੈਂ ਕਿਹਾ, "ਖੈਰ, ਤੁਸੀਂ ਲੋਕ ਅੱਗੇ ਵਧ ਕੇ ਕੋਸ਼ਿਸ਼ ਕਰ ਸਕਦੇ ਹੋ, ਪਰ ਜਿਉਂ ਹੀ ਉਹ ਉੱਡ ਸਕਦੀ ਹੈ, ਤੁਹਾਨੂੰ ਉਸਨੂੰ ਛੱਡ ਦੇਣਾ ਚਾਹੀਦਾ ਹੈ।" ਉਸਨੇ ਪੰਛੀ ਨੂੰ ਉੱਡਣਾ ਸਿਖਾਇਆ। ਮੈਂ ਕਿਹਾ, "ਠੀਕ ਹੈ, ਕੁੜੀਓ, ਹੁਣ ਸਮਾਂ ਆ ਗਿਆ ਹੈ ਕਿ ਉਸਨੂੰ ਛੱਡ ਦਿੱਤਾ ਜਾਵੇ।" ਇਹ ਉਨ੍ਹਾਂ ਲਈ ਬਹੁਤ ਭਾਵੁਕ ਸੀ। ਦੋ ਘੰਟ‌ਿਆਂ ਬਾਅਦ… ਤੁਸੀਂ ਕੀ ਕਰ ਰਹੇ ਹੋ? ਟਰਿੱਗਰ ਵਾਪਸ ਆ ਗਿਆ ਹੈ! ਹਾਲੋ, ਟਰਿੱਗਰ। ਤੁਸੀਂ ਕੀ ਕਰ ਰਹੇ ਹੋ? ਮੈਨੂੰ ਕਦੇ ਨਹੀਂ ਪਤਾ ਸੀ ਕਿ ਮੇਰਾ ਇੱਕ ਕਬੂਤਰ ਨਾਲ ਇੱਕ ਰਿਸ਼ਤਾ ਹੋਵੇਗਾ। ਉਹ ਇੱਕ ਤੰਗ-ਕਰਨ ਵਾਲੀ ਭੈਣ ਵਰਗੀ ਹੈ। ਉਸਨੇ ਸਾਡੇ 'ਤੇ ਸੱਚਮੁੱਚ ਭਰੋਸਾ ਕੀਤਾ।

Excerpt from “Squirrel Visits His Rescuer Every Day For Years” by The Dodo – Jul. 15, 2023: ਚਾਰ ਸਾਲ ਪਹਿਲਾਂ, ਮੈਂ ਮਿਸਟਰ ਪੀਚਸ ਨੂੰ ਬਚਾਇਆ ਸੀ ਅਤੇ ਉਹ ਅੱਜ ਤਕ ਵੀ ਅਜੇ ਮਿਲਣ ਲਈ ਵਾਪਸ ਆਉਂਦਾ ਹੈ। ਵਧੀਆ, ਛੋਟੇ ਮੁੰਡੇ! ਉਹ ਜਾਣਦਾ ਹੈ ਕਿ ਖੇਡਣ ਦਾ ਸਮਾਂ ਕਦੋਂ ਹੈ। ਮੈਂ ਤੇ ਸਟੀਵ ਇੱਕ ਦਿਨ ਦੇ ਕੰਮ ਤੋਂ ਬਾਅਦ ਆਉਂਦੇ ਅਤੇ ਬਾਹਰ ਬੈਠ ਕੇ ਉਸ ਨਾਲ ਖੇਡਦੇ ਹਾਂ। ਅਤੇ ਉਸਨੂੰ ਇਕ ਬਟ ਰਬ ਮਿਲਦਾ ਹੈ। ਅਤੇ ਉਹ ਮੈਨੂੰ ਚੁੰਮਦਾ ਹੈ, ਸੋ ਮੈਨੂੰ ਲੱਗਦਾ ਹੈ ਕਿ ਉਹ ਜਾਣਦਾ ਹੈ ਕਿ ਉਸਨੂੰ ਪਿਆਰ ਕੀਤਾ ਜਾਂਦਾ ਹੈ। ਕੀ ਇਹ ਤੁਸੀਂ ਹੋ, ਮਿਸਟਰ ਪੀਚਸ? ਜਦੋਂ ਵੀ ਮੈਂ ਉਸਨੂੰ ਦੇਖਦੀ ਹਾਂ ਤਾਂ ਮੈਂ ਮੁਸਕੁਰਾਉਂਦੀ ਹਾਂ। ਕਿ ਇਹ ਤੁਸੀਂ ਹੋ? ਲਓ ਜੀ, ਪਿਆਰੇ। ਓਹ, ਇਹ ਤੂੰ ਹੀ ਹੈਂ। ਮਿਸਟਰ ਪੀਚਸ ਯਕੀਨਨ ਮੇਰੇ ਪਰਿਵਾਰ ਦਾ ਇੱਕ ਮੈਂਬਰ ਹੈ। ਹਾਲੋ, ਮਿਸਟਰ ਪੀਚੀ। ਅੰਦਰ ਆਓ। ਆ ਜਾਓ।

ਮੇਰੀ ਧੀ ਨੂੰ ਸਾਡੇ ਡੇਕ 'ਤੇ ਇੱਕ ਬੇਬੀ ਗਿਲਹਿਰੀ ਮਿਲੀ ਅਤੇ ਮਾਂ ਕਿਤੇ ਵੀ ਨਹੀਂ ਸੀ। ਸਾਨੂੰ ਪਤਾ ਸੀ ਕਿ ਉਸਨੂੰ ਮਦਦ ਦੀ ਲੋੜ ਹੈ ਅਤੇ ਅਸੀਂ ਉਸਨੂੰ ਖੁਆਉਣਾ ਸ਼ੁਰੂ ਕਰ ਦਿੱਤਾ। ਮਿਸਟਰ ਪੀਚਸ ਪਹਿਲੇ ਤਿੰਨ ਮਹੀਨ‌ਿਆਂ ਲਈ ਇੱਕ ਛੋਟੇ ਜਿਹੇ ਵਿਕਰ ਡਰੌਵਰ ਵਿੱਚ ਰਹਿੰਦਾ ਸੀ। ਅਤੇ ਫਿਰ ਮੇਰੇ ਪਿਤਾ ਜੀ ਨੇ ਉਸ ਲਈ ਇੱਕ ਲੱਕੜ ਦਾ ਪਗੋਡਾ ਬਣਾਇਆ ਸੀ ਜਿਸਨੂੰ ਅਸੀਂ ਛੱਤ ਨਾਲ ਲਟਕਾ ਦਿਤਾ ਸੀ ਕਿਉਂਕਿ ਗਿਲਹਿਰੀਆਂ ਸਭ ਤੋਂ ਉੱਚੀ ਜਗਾ ਹੋਣ 'ਤੇ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਸ਼ੁਭ ਸਵੇਰ। ਉਸਨੇ ਉਸ ਪਗੋਡਾ ਦੇ ਅੰਦਰ ਆਪਣੇ ਲਈ ਇੱਕ ਵਧੀਆ ਛੋਟਾ ਜਿਹਾ ਘਰ ਬਣਾਇਆ। ਉਹ ਜਾਣਦਾ ਹੈ ਕਿ ਉਸਦਾ ਅੰਦਰ ਆਉਣ ਲਈ ਹਮੇਸ਼ਾ ਸਵਾਗਤ ਹੈ। ਉਹ ਜਾਣਦਾ ਹੈ ਕਿ ਉਸ ਦੀਆਂ ਗਿਰੀਆਂ ਕਿੱਥੇ ਰੱਖੀਆਂ ਜਾਂਦੀਆਂ ਹਨ। ਉਹ ਅੰਦਰ ਆਉਂਦਾ ਹੈ, ਸਿੱਧਾ ਛਾਲ ਮਾਰਦਾ ਹੈ, ਆਪਣੀਆਂ ਗਿਰੀਆਂ ਫੜਦਾ ਹੈ ਅਤੇ ਫਿਰ ਦੁਬਾਰਾ ਚਲਾ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਮਿਸਟਰ ਪੀਚਸ ਸਾਨੂੰ ਪਿਆਰ ਨਾ ਕਰਦਾ ਅਤੇ ਇੱਥੇ ਆਰਾਮਦਾਇਕ ਮਹਿਸੂਸ ਨਾ ਕਰਦਾ, ਤਾਂ ਉਹ ਵਾਪਸ ਆਉਣਾ ਜਾਰੀ ਨਹੀਂ ਰਖੇਗਾ। ਉਹ ਅੱਗੇ ਵਧਣਾ ਚਾਹੁੰਦਾ ਸੀ, ਪਰ ਉਹ ਵਾਪਸ ਆਉਂਦਾ ਰਹਿੰਦਾ ਹੈ ਅਤੇ ਆਪਣੀ ਜ਼ਿੰਦਗੀ ਸਾਡੇ ਨਾਲ ਸਾਂਝੀ ਕਰਨ ਦਾ ਫੈਸਲਾ ਕਰਦਾ ਹੈ, ਜਿਸ ਲਈ ਅਸੀਂ ਧੰਨਵਾਦੀ ਹਾਂ।

ਜਾਨਵਰ-ਲੋਕ ਪ੍ਰਮਾਤਮਾ ਦੁਆਰਾ ਬਣਾਏ ਗਏ ਹਨ, ਸਵਰਗ ਦੁਆਰਾ ਬਣਾਏ ਗਏ ਹਨ। ਪਰ ਉਨ੍ਹਾਂ ਵਿੱਚੋਂ ਕੁਝ ਕਰਮਾਂ ਦੇ ਕਾਰਨ ਇਸ ਕਿਸਮ ਦੇ ਜਾਨਵਰਾਂ-ਲੋਕਾਂ ਦੇ ਸਰੀਰਾਂ ਵਿੱਚ ਬਦਲ ਜਾਂਦੇ ਹਨ। ਪਰ ਕੁਝ ਸਵੈ-ਇੱਛਾ ਨਾਲ ਧਰਤੀ 'ਤੇ ਆਏ, ਵੱਖ-ਵੱਖ ਜਾਨਵਰਾਂ-ਲੋਕਾਂ ਦੇ ਰੂਪਾਂ ਵਿੱਚ, ਵੱਖ-ਵੱਖ ਤਰੀਕਿਆਂ ਨਾਲ ਮਨੁੱਖਾਂ ਦੀ ਮਦਦ ਕਰਨ ਲਈ। ਮਨੁੱਖਾਂ ਅਤੇ ਹੋਰ ਪ੍ਰਜਾਤੀਆਂ ਦੀ ਮਦਦ ਲਈ ਉਨ੍ਹਾਂ ਦੀ ਦਿਆਲਤਾ ਅਤੇ ਕੁਰਬਾਨੀ ਦਾ ਕੋਈ ਅੰਤ ਨਹੀਂ ਹੈ! ਸਿਰਫ਼ ਇਸ ਗ੍ਰਹਿ 'ਤੇ ਹੀ ਨਹੀਂ ਸਗੋਂ ਬ੍ਰਹਿਮੰਡਾਂ ਵਿੱਚ ਹਰ ਥਾਂ। ਇਹ ਪੱਕਾ ਹੈ।

Photo Caption: ਘਰ ਦਾ ਰਸਤਾ ਤੁਹਾਡੇ ਦਿਲ ਵਿਚ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-30
2467 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-05-08
2 ਦੇਖੇ ਗਏ
ਸ਼ਾਰਟਸ
2025-05-08
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-08
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-07
658 ਦੇਖੇ ਗਏ
ਧਿਆਨਯੋਗ ਖਬਰਾਂ
2025-05-06
1393 ਦੇਖੇ ਗਏ
39:07
ਧਿਆਨਯੋਗ ਖਬਰਾਂ
2025-05-06
116 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-06
102 ਦੇਖੇ ਗਏ
ਸ਼ੋ
2025-05-06
100 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ