ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਗ੍ਰਹਿ ਨੂੰ ਬਚਾਉਣ ਲਈ ਜੈਵਿਕ ਸ਼ਾਕਾਹਾਰੀ ਬਣੋ,ਦਸਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਅਗਲਾ ਸਵਾਲ ਡਾ. ਜੌਨਸਨ ਸ਼ਾਰਲਮੇਨ ਤੋਂ ਹੈ। ਉਹ ਸੇਂਟ ਜੋਸਫ਼ ਇੰਟਰਨੈਸ਼ਨਲ ਪ੍ਰਾਈਵੇਟ ਜਨਰਲ ਹਸਪਤਾਲ ਵਿੱਚ ਜਨਰਲ ਮੈਡੀਸਨ ਦਾ ਇਕ ਡਾਕਟਰ ਹੈ।) ਜੀ ਆਇਆਂ ਨੂੰ, ਸਰ।

Dr Johnson Charlemagne: ਤੁਹਾਡਾ ਬਹੁਤ ਧੰਨਵਾਦ, ਪਿਆਰੇ ਸਤਿਗੁਰੂ ਜੀ। ਸਭ ਤੋਂ ਪਹਿਲਾਂ, ਕਿਰਪਾ ਕਰਕੇ ਮੌਜੂਦਾ ਨੇਕ ਕਾਰਜ ਲਈ ਮੇਰੀਆਂ ਨਿੱਘੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਸਵੀਕਾਰ ਕਰੋ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੇਰਾ ਸਵਾਲ ਮੇਰੇ ਪੇਸ਼ੇ ਨਾਲ ਸਬੰਧਤ ਹੋਵੇਗਾ। ਤੁਸੀਂ ਜ਼ਰੂਰ ਜਾਣਦੇ ਹੋ ਕਿ ਮਲੇਰੀਆ, ਏਡਜ਼ ਅਤੇ ਤਪਦਿਕ ਅਫ਼ਰੀਕੀ ਆਬਾਦੀ ਵਿੱਚ ਮੌਤ ਦਰ ਨੂੰ ਉੱਚਾ ਕਰਦੇ ਹਨ। ਕੀ ਤੁਸੀਂ ਸਾਨੂੰ ਇਨ੍ਹਾਂ ਮਰੀਜ਼ਾਂ ਦੀ ਸਿਹਤ ਅਤੇ ਆਮ ਤੌਰ 'ਤੇ ਆਬਾਦੀ 'ਤੇ ਇਕ ਵੀਗਨ ਖੁਰਾਕ ਦੇ ਫਾਇਦਿਆਂ ਬਾਰੇ ਦੱਸ ਸਕਦੇ ਹੋ? ਤੁਹਾਡਾ ਬਹੁਤ ਧੰਨਵਾਦ।

Master: ਤੁਹਾਡਾ ਧੰਨਵਾਦ, ਡਾਕਟਰ। ਡਾ. ਜੌਨਸਨ, ਮੈਨੂੰ ਤੁਹਾਡੇ ਨਾਲ ਗੱਲ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਲੋਕਾਂ ਲਈ ਜੋ ਪਹਿਲਾਂ ਹੀ ਬਿਮਾਰੀ ਤੋਂ ਪੀੜਤ ਹਨ, ਵੀਗਨ ਖੁਰਾਕ ਮਦਦ ਕਰੇਗੀ ਕਿਉਂਕਿ ਇਹ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਇਸ ਵਿੱਚ (ਜਾਨਵਰ(-ਲੋਕਾਂ) ਦੇ ਮਾਸ ਵਰਗੇ ਜ਼ਹਿਰੀਲੇ ਪਦਾਰਥ ਨਹੀਂ ਹੁੰਦੇ। ਵਿਗਿਆਨਕ ਖੋਜ ਤੋਂ ਪਤਾ ਲੱਗਾ ਹੈ ਕਿ ਲਾਲ (ਜਾਨਵਰ(-ਲੋਕਾਂ) ਦੇ ਮਾਸ ਵਿੱਚ ਅਸਲ ਵਿੱਚ ਇੱਕ ਅਜਿਹਾ ਪਦਾਰਥ ਹੁੰਦਾ ਹੈ ਜੋ ਬਿਮਾਰੀਆਂ ਨੂੰ ਆਕਰਸ਼ਿਤ ਕਰਦਾ ਹੈ, ਜਿਵੇਂ ਕਿ ਬੈਕਟੀਰੀਆ ਈ. ਕੋਲਾਏ, ਜੋ ਸਰੀਰ 'ਤੇ ਹਮਲਾ ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦਾ ਹੈ, ਜਦੋਂ ਕਿ ਵੀਗਨ ਖੁਰਾਕ ਸਰੀਰ ਨੂੰ ਬਿਮਾਰੀਆਂ ਤੋਂ ਬਚਣ ਵਿੱਚ ਮਜ਼ਬੂਤ ਬਣਨ ਵਿੱਚ ਮਦਦ ਕਰਦੀ ਹੈ। ਸੋ, ਡਾਕਟਰ, ਵੀਗਨ ਖੁਰਾਕ ਵਿੱਚ ਤਬਦੀਲੀ ਕਿਸੇ ਵੀ ਸਰੀਰਕ ਸਥਿਤੀ ਨੂੰ ਮਜ਼ਬੂਤ ਅਤੇ ਸਥਿਰ ਕਰਨ ਵਿੱਚ ਮਦਦ ਕਰ ਸਕਦੀ ਹੈ।

ਮਲੇਰੀਆ ਦੇ ਮਾਮਲੇ ਵਿੱਚ, ਗਾਨਾ ਵਿੱਚ ਵੀ ਇੱਕ ਪਿੰਡ ਅਜਿਹਾ ਹੈ, ਜਿੱਥੇ ਯਰੂਸ਼ਲਮ ਦੇ ਅਫਰੀਕੀ ਇਬਰਾਨੀ ਇਜ਼ਰਾਈਲੀਆਂ ਦੁਆਰਾ ਗਾਨਾ ਦੇ ਸਿਹਤ ਮੰਤਰਾਲੇ ਨਾਲ ਮਿਲ ਕੇ ਕੰਮ ਕਰਦੇ ਹੋਏ ਇੱਕ ਪੁਨਰਜਨਮ ਸਿਹਤ ਪ੍ਰੋਗਰਾਮ ਚਲਾਇਆ ਗਿਆ ਹੈ। ਇਸ ਸਿਹਤ ਪ੍ਰੋਗਰਾਮ ਵਿੱਚ, ਸੈਂਕੜੇ ਪਿੰਡ ਵਾਸੀ ਇੱਕ ਵੀਗਨ ਖੁਰਾਕ, ਵੀਗਨ ਖੇਤੀਬਾੜੀ ਅਤੇ ਹਰੀ ਜੀਵਨ ਸ਼ੈਲੀ ਵੱਲ ਮੁੜ ਗਏ। ਪਹਿਲਾਂ, ਇਸ ਪਿੰਡ ਵਿੱਚ ਬਾਲ ਮੌਤ ਦਰ ਲਗਭਗ 30% ਸੀ। ਪਿੰਡ ਵਾਸੀਆਂ ਨੂੰ ਸਾਲ ਵਿੱਚ 2-3 ਵਾਰ ਮਲੇਰੀਆ ਹੁੰਦਾ ਸੀ। ਪਰ ਜਦੋਂ ਪਿੰਡ ਹੋਰ ਵੀਗਨ ਬਣ ਗਿਆ, ਤਾਂ ਹਰ ਬੱਚਾ ਜ਼ਿੰਦਾ ਰਿਹਾ। ਅਤੇ 20 ਸਾਲਾਂ ਤੋਂ ਵੱਧ ਸਮੇਂ ਤੋਂ, ਮਲੇਰੀਆ ਦੇ ਕੋਈ ਵੀ ਕੇਸ ਨਹੀਂ ਹਨ। ਕੋਈ ਵੀ ਨਹੀਂ।

ਅਤੇ ਏਡਜ਼ ਵਾਲੇ ਲੋਕ ਵੀਗਨ ਖੁਰਾਕ ਦੁਆਰਾ-ਦਿੱਤੀ ਗਈ ਮਜ਼ਬੂਤ​ਇਮਿਊਨ ਸਿਸਟਮ ਦੇ ਕਾਰਨ ਹੋਰ ਵੀ ਬਿਹਤਰ ਢੰਗ ਨਾਲ ਠੀਕ ਹੋ ਰਹੇ ਹਨ। ਸੋ, ਜੋ ਲੋਕ ਵੀਗਨ ਹਨ, ਉਨ੍ਹਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਘੱਟ ਹੀ ਹੁੰਦਾ ਹੈ। ਇਹ ਸੁਰੱਖਿਆ ਦੀ ਦੋਹਰੀ ਢਾਲ ਹੈ, ਨਾ ਸਿਰਫ਼ ਭੌਤਿਕ ਅਰਥਾਂ ਵਿੱਚ, ਸਗੋਂ ਇੱਕ ਅਦਿੱਖ, ਅਧਿਆਤਮਿਕ ਅਰਥਾਂ ਵਿੱਚ ਵੀ। ਕਿਰਪਾ ਕਰਕੇ ਆਪਣੇ ਮਰੀਜ਼ਾਂ ਨੂੰ ਇਸ ਬਾਰੇ ਸੂਚਿਤ ਕਰੋ। ਤੁਹਾਡਾ ਧੰਨਵਾਦ, ਡਾ. ਜੌਨਸਨ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਮਰੀਜ਼ਾਂ ਨੂੰ ਅਸੀਸ ਦੇਵੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

(ਦੂਜਾ ਸਵਾਲ ਮੈਡਮ ਤਾਪਸੋਬਾ ਕ੍ਰਿਸਟੀਨ ਤੋਂ ਹੈ, ਜੋ ਇੱਕ ਹਾਈ ਸਕੂਲ ਅਧਿਆਪਕਾ ਹੈ, ਓਆਗਾਡੂਗੂ ਵਿੱਚ ਦੋ ਸ਼ਾਕਾਹਾਰੀ ਰੈਸਟੋਰੈਂਟਾਂ ਦੀ ਮਾਲਕ ਹੈ, ਕਈ ਐਸੋਸੀਏਸ਼ਨਾਂ ਦੀ ਮੈਂਬਰ ਹੈ, ਅਤੇ ਇੱਕ ਵੀਗਨ ਹੈ।) ਜੀ ਆਇਆਂ ਨੂੰ, ਮੈਡਮ।

(ਤੁਹਾਡਾ ਧੰਨਵਾਦ। ਸੋ ਮੇਰਾ ਸਵਾਲ ਇਹ ਹੈ: ਕਿਤਾਬਾਂ, ਕਹਾਣੀਆਂ ਅਤੇ ਅਕਾਦਮਿਕ ਸਮੱਗਰੀ ਵਿੱਚ, ਅਜੇ ਵੀ ਬਹੁਤ ਸਾਰੀਆਂ ਲਿਖਤਾਂ ਹਨ ਜੋ ਵੀਗਨਿਜ਼ਮ ਦਾ ਵਿਰੋਧ ਕਰਦੀਆਂ ਹਨ। ਤਾਂ ਕਿਰਪਾ ਕਰਕੇ, ਸਤਿਗੁਰੂ ਜੀ, ਅਜਿਹੀ ਇਕ ਸਥਿਤੀ ਵਿੱਚ, ਅਸੀਂ ਆਪਣੇ ਸਕੂਲੀ ਬੱਚਿਆਂ ਨੂੰ ਵੀਗਨ ਖੁਰਾਕ ਬਾਰੇ ਸਿੱਖਿਅਤ ਕਰਨ ਲਈ ਕੀ ਕਰ ਸਕਦੇ ਹਾਂ? ਤੁਹਾਡਾ ਧੰਨਵਾਦ।)

Master: ਤੁਹਾਡਾ ਧੰਨਵਾਦ। ਨੇਕ, ਸ਼੍ਰੀਮਤੀ ਤਪਸੋਬਾ। ਇਹ ਇੱਕ ਵੱਡਾ ਕੰਮ ਹੈ ਅਤੇ ਇੱਕ ਨੇਕ ਕੰਮ ਹੈ। ਤੁਸੀਂ ਇੱਕ ਅਧਿਆਪਕ ਹੋ, (ਹਾਂਜੀ।) ਸ਼੍ਰੀਮਤੀ ਤਪਸੋਬਾ, ਅਤੇ ਇੱਕ ਸ਼ਾਕਾਹਾਰੀ ਰੈਸਟੋਰੈਂਟ ਮਾਲਕ। ਤੁਸੀਂ ਇਕ ਬਹੁਤ ਵਿਅਸਤ ਔਰਤ ਹੋਵੋਂਗੇ! ਸੋ, ਮੈਂ ਤੁਹਾਡੇ ਸਮਰਪਣ ਤੋਂ ਪਹਿਲਾਂ ਹੀ ਬਹੁਤ ਪ੍ਰਭਾਵਿਤ ਹਾਂ। ਮੈਨੂੰ ਇਹ ਵੀ ਬਹੁਤ ਵਿਸ਼ਵਾਸ ਹੈ ਕਿ ਤੁਸੀਂ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਜਾਨਵਰਾਂ(-ਲੋਕਾਂ)-ਅਨੁਕੂਲ ਜੀਵਨ ਸ਼ੈਲੀ ਜੀਉਣ ਵਿੱਚ ਮਦਦ ਕਰਨ ਦਾ ਇੱਕ ਤਰੀਕਾ ਲੱਭ ਲਵੋਂਗੇ। ਪਰ ਕੁਝ ਵਿਚਾਰ ਸਾਂਝੇ ਕਰਨ ਲਈ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਸੋਚੇ ਹੋਣਗੇ: ਇਹ ਹੈ, ਬੇਸ਼ੱਕ, ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਹਤਮੰਦ ਅਤੇ ਟਿਕਾਊ ਖਾਣ ਦੇ ਫਾਇਦਿਆਂ ਤੋਂ ਜਾਣੂ ਕਰਵਾਉਣਾ ਇੱਕ ਬਹੁਤ ਵਧੀਆ ਵਿਚਾਰ ਹੈ। ਅਜਿਹਾ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਅਸੀਂ ਜਾਨਵਰ(-ਲੋਕਾਂ) ਦੇ ਅਨੁਕੂਲ ਸਮੱਗਰੀ ਪੇਸ਼ ਕਰ ਸਕਦੇ ਹਾਂ ਜੋ ਕਿ ਵੀਗਨ ਵੀ ਹੈ।

ਉਥੇ ਵੀਗਨ ਬਾਰੇ ਬਹੁਤ ਸਾਰੀ ਜਾਣਕਾਰੀ ਔਨਲਾਈਨ ਅਤੇ ਪ੍ਰਿੰਟ ਦੋਵਾਂ ਵਿੱਚ ਉਪਲਬਧ ਹੈ, ਸੋ ਤੁਸੀਂ ਬੱਚਿਆਂ ਲਈ ਸਕਾਰਾਤਮਕ ਕਹਾਣੀਆਂ ਦੀਆਂ ਕਿਤਾਬਾਂ ਚੁਣ ਸਕਦੇ ਹੋ ਜਿਨ੍ਹਾਂ ਵਿੱਚ ਜਾਨਵਰ(-ਲੋਕ) ਮੁੱਖ ਪਾਤਰ ਹਨ। ਫ਼ਿਲਮਾਂ ਜਾਨਵਰ(-ਲੋਕਾਂ) ਨੂੰ ਜੀਵਨ ਵਿੱਚ ਲਿਆਉਣ ਵਿੱਚ ਵੀ ਬਹੁਤ ਮਦਦਗਾਰ ਹੋ ਸਕਦੀਆਂ ਹਨ। ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਵੀ ਹਨ ਜੋ ਜਾਨਵਰ(-ਲੋਕਾਂ) ਦੇ ਪਿਆਰ-ਭਰੇ ਚਿੱਤਰਣ ਪੇਸ਼ ਕਰਦੀਆਂ ਹਨ। ਭੋਜਨ ਦੀ ਗੱਲ ਕਰੀਏ ਤਾਂ ਤੁਸੀਂ ਸਬਜ਼ੀਆਂ ਖਾਣ ਨੂੰ ਮਜ਼ੇਦਾਰ ਅਤੇ ਕੂਲ ਬਣਾ ਸਕਦੇ ਹੋ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਫਲਾਂ ਅਤੇ ਸਬਜ਼ੀਆਂ ਨੂੰ ਵੱਖ-ਵੱਖ ਨਾਮ ਦੇਣ ਨਾਲ, "ਪਾਵਰ ਪੀਜ਼" ਜਾਂ "ਟਮਾਟਰ ਬਰਸਟਸ" ਵਰਗੇ ਦਿਲਚਸਪ ਨਾਮ, ਬੱਚਿਆਂ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਵਧਾਉਂਦੇ ਹਨ। ਸੋ ਤੁਸੀਂ ਬੱਚਿਆਂ ਦੇ ਕੁਦਰਤੀ ਪਿਆਰ-ਭਰੇ ਸੁਭਾਅ ਨੂੰ ਪੈਦਾ ਕਰਨ ਵਿੱਚ ਮਦਦ ਕਰ ਸਕਦੇ ਹੋ, ਇਕ ਜਾਨਵਰ(-ਲੋਕਾਂ) ਦੇ ਪਨਾਹ ਗਾਹ ਦੀ ਯਾਤਰਾ ਕਰਕੇ, ਜਿੱਥੇ ਉਹ ਜਾਨਵਰ(-ਲੋਕਾਂ) ਨਾਲ ਗੱਲਬਾਤ ਕਰ ਸਕਦੇ ਹਨ ਅਤੇ ਦੇਖ ਸਕਦੇ ਹਨ ਕਿ ਉਹ ਕਿੰਨੇ ਪਿਆਰੇ ਹਨ।

ਬੱਚਿਆਂ ਨੇ ਖੁਦ ਕਿਹਾ ਹੈ ਕਿ ਜਦੋਂ ਉਹ ਜਾਨਵਰ(-ਲੋਕਾਂ) ਨੂੰ ਜਾਣਦੇ ਹਨ, ਤਾਂ ਉਹ ਉਨ੍ਹਾਂ ਨੂੰ ਹੋਰ ਨਹੀਂ ਖਾ ਸਕਦੇ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਜਾਨਵਰ(-ਲੋਕ) ਉਨ੍ਹਾਂ ਦੇ ਦੋਸਤ ਹਨ ਅਤੇ ਬਹੁਤ ਪਿਆਰੇ ਹਨ। ਜੇਕਰ ਤੁਸੀਂ ਬਹੁਤ ਸਾਰੀਆਂ ਸਮੱਗਰੀਆਂ ਖਰੀਦਣ ਦੇ ਸਮਰੱਥ ਨਹੀਂ ਹੋ, ਤਾਂ ਤੁਸੀਂ ਰਚਨਾਤਮਕ ਹੋ ਸਕਦੇ ਹੋ ਅਤੇ ਉਨ੍ਹਾਂ ਨੂੰ ਬਣਾ ਸਕਦੇ ਹੋ, ਜਾਂ ਬੱਚਿਆਂ ਨੂੰ ਜਾਨਵਰ(-ਲੋਕਾਂ) ਦੇ ਅਨੁਕੂਲ ਚੀਜ਼ਾਂ ਬਣਾਉਣ ਦੇ ਪ੍ਰੋਜੈਕਟਾਂ ਵਿੱਚ ਸ਼ਾਮਲ ਵੀ ਕਰ ਸਕਦੇ ਹੋ। ਤੁਸੀਂ ਉਨ੍ਹਾਂ ਲੋਕਾਂ ਦੀਆਂ ਲਿਖਤਾਂ ਦੀ ਵੀ ਭਾਲ ਕਰ ਸਕਦੇ ਹੋ ਜੋ ਹਮਦਰਦੀ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਮਿਸਾਲੀ ਸ਼ਖਸੀਅਤਾਂ ਵਜੋਂ ਪੇਸ਼ ਕਰ ਸਕਦੇ ਹੋ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਦੀ ਉਹ ਪ੍ਰਸ਼ੰਸਾ ਕਰ ਸਕਦੇ ਹਨ। ਜੇਕਰ ਤੁਸੀਂ SupremeMasterTV.com ਤੋਂ ਮੁਫ਼ਤ ਵਿੱਚ ਉਪਲਬਧ ਕੋਈ ਵੀ ਸਮੱਗਰੀ ਚਾਹੁੰਦੇ ਹੋ, ਤਾਂ ਤੁਹਾਡਾ ਸਵਾਗਤ ਹੈ। ਕੁਝ ਲੋਕਾਂ ਦੀਆਂ ਸੂਚੀਆਂ ਹਨ, ਉੱਚ-ਦਰਜੇ ਦੇ ਐਥਲੀਟਾਂ ਤੋਂ ਲੈਕੇ ਮਸ਼ਹੂਰ ਹਸਤੀਆਂ ਤੱਕ, ਜੋ ਸ਼ਾਕਾਹਾਰੀ ਜਾਂ ਵੀਗਨ ਵੀ ਹਨ।

ਆਪਣੀ ਪ੍ਰਤਿਭਾ-ਪੱਧਰ ਦੀ ਬੁੱਧੀ ਅਤੇ ਰਚਨਾਤਮਕਤਾ ਲਈ ਜਾਣੇ ਜਾਂਦੇ ਕੁਝ ਲੋਕਾਂ ਨੇ ਵੀ ਵੀਗਨ ਹੋਣ ਦੇ ਦਿਆਲੂ ਆਦਰਸ਼ਾਂ ਨੂੰ ਕਾਇਮ ਰੱਖਿਆ ਹੈ। ਵਿਦਿਆਰਥੀ ਸ਼ਾਇਦ ਪਹਿਲਾਂ ਹੀ ਸੁਕਰਾਤ, ਅਲਬਰਟ ਆਈਨਸਟਾਈਨ, ਲਿਓਨਾਰਡੋ ਦਾ ਵਿੰਚੀ, ਆਦਿ ਵਰਗੇ ਨਾਵਾਂ ਤੋਂ ਜਾਣੂ ਹਨ। ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਇਹ ਲੋਕ ਸ਼ਾਕਾਹਾਰੀ ਵੀ ਸਨ।

ਇਸ ਤੋਂ ਇਲਾਵਾ, ਮਿਸਾਲੀ ਵਿਅਕਤੀਆਂ, ਦਾਰਸ਼ਨਿਕਾਂ, ਅਤੇ ਇੱਥੋਂ ਤੱਕ ਕਿ ਅੰਤਰਰਾਸ਼ਟਰੀ ਖਾਣਾ ਪਕਾਉਣ ਦੇ ਸ਼ੋਅ ਦੀ ਇੱਕ ਪੂਰੀ ਸ਼੍ਰੇਣੀ ਵਾਲੇ ਪ੍ਰੋਗਰਾਮ ਵੀ ਮੁਫ਼ਤ ਵਿੱਚ ਉਪਲਬਧ ਹਨ ਜੋ ਇਹ ਦਰਸਾਉਂਦੇ ਹਨ ਕਿ ਸ਼ਾਕਾਹਾਰੀ ਹੋਣਾ ਕਿੰਨਾ ਆਸਾਨ ਹੈ।

ਬੱਚੇ ਕੁਦਰਤੀ ਤੌਰ 'ਤੇ ਜਾਨਵਰ(-ਲੋਕਾਂ) ਨੂੰ ਪਿਆਰ ਕਰਦੇ ਹਨ, ਅਤੇ ਉਹ ਤੁਰੰਤ ਸਮਝ ਜਾਂਦੇ ਹਨ ਕਿ ਕੀ ਵਧੀਆ ਹੈ ਕਿਉਂਕਿ ਉਹ ਬਹੁਤ ਪਵਿੱਤਰ ਅਤੇ ਖੁੱਲ੍ਹੇ ਹਨ। ਇੱਕ ਵਾਰ ਜਦੋਂ ਤੁਸੀਂ ਪ੍ਰੇਰਿਤ ਹੋਣ ਲਈ ਸਮੱਗਰੀ ਲੱਭਣਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਹਾਡੀ ਖੋਜ ਹਮੇਸ਼ਾਂ ਦਿਲਚਸਪ ਹੋਵੇਗੀ ਅਤੇ ਕਦੇ ਖਤਮ ਨਹੀਂ ਹੋਵੇਗੀ। ਮੈਂ ਇਸਦੀ ਗਰੰਟੀ ਦੇ ਸਕਦੀ ਹਾਂ। ਅਤੇ ਇੱਕ ਵਾਰ ਜਦੋਂ ਤੁਸੀਂ ਉਤਸ਼ਾਹਿਤ ਹੋ ਜਾਂਦੇ ਹੋ, ਤਾਂ ਤੁਹਾਡੀਆਂ ਕਲਾਸਾਂ ਵੀ ਹੋਣਗੀਆਂ।

ਬੱਚਿਆਂ ਬਾਰੇ ਸੋਚਣ ਲਈ ਤੁਹਾਡਾ ਧੰਨਵਾਦ। ਅਤੇ ਸਵਰਗ ਤੁਹਾਨੂੰ ਅਸੀਸ ਦੇਵੇ, ਮੈਡਮ ਕ੍ਰਿਸਟੀਨ, ਤੁਸੀਂ ਬੱਚਿਆਂ ਅਤੇ ਗ੍ਰਹਿ ਦੀ ਮਦਦ ਲਈ ਜੋ ਕਰ ਰਹੇ ਹੋ, ਉਸ ਲਈ। (ਧੰਨਵਾਦ।) ਧੰਨਵਾਦ, ਮੈਡਮ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

Interviews1:

ਤੁਸੀਂ "ਦ ਬਰਡਜ਼ ਇਨ ਮਾਈ ਲਾਈਫ" ਕਿਤਾਬ ਪੜ੍ਹੀ ਹੈ, (ਹਾਂਜੀ।) ਅਤੇ ਪਹਿਲਾ ਸਵਾਲ ਜੋ ਮੈਂ ਤੁਹਾਨੂੰ ਪੁੱਛਣ ਜਾ ਰਿਹਾ ਹਾਂ ਉਹ ਹੈ: ਤੁਸੀਂ ਆਮ ਤੌਰ 'ਤੇ ਜਾਨਵਰ(-ਲੋਕਾਂ) ਅਤੇ ਪੰਛੀਆਂ ਨੂੰ ਕਿਵੇਂ ਸਮਝਦੇ ਹੋ?

m: ਮੈਨੂੰ ਇਹ ਮੰਨਣਾ ਪਵੇਗਾ ਕਿ ਬਚਪਨ ਵਿੱਚ, ਮੈਨੂੰ ਜਾਨਵਰ(-ਲੋਕਾਂ) ਨਾਲ ਇੱਕ ਲਗਾਅ ਸੀ ਅਤੇ ਉਨ੍ਹਾਂ ਨਾਲ ਰਹਿਣਾ ਆਸਾਨ ਸੀ। ਪਰ ਮੈਂ ਉਨ੍ਹਾਂ ਨਾਲ ਗੱਲਬਾਤ ਨਹੀਂ ਕਰ ਸਕਿਆ। ਪਰ ਇੱਕ ਵਾਰ ਜਦੋਂ ਮੈਂ "ਦ ਬਰਡਜ਼ ਇਨ ਮਾਈ ਲਾਈਫ" ਨਾਮਕ ਇਸ ਕਿਤਾਬ ਨੂੰ ਪੜ੍ਹਨ ਲੱਗ ਪਿਆ, ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ, ਆਪਣੇ ਵੱਖੋ-ਵੱਖਰੇ ਰੰਗਾਂ, ਵਿਭਿੰਨ ਆਕਾਰਾਂ ਅਤੇ ਆਪਣੇ ਵੱਖੋ-ਵੱਖਰੇ ਅੰਦਰੂਨੀ ਸ਼ਖਸੀਅਤਾਂ ਦੇ ਬਾਵਜੂਦ, ਪੰਛੀ(-ਲੋਕਾਂ) ਦੀ ਹਮੇਸ਼ਾ ਪਰਮ ਸਤਿਗੁਰੂ ਚਿੰਗ ਹਾਈ ਜੀ ਨਾਲ ਇੱਕ ਸਾਂਝੀ ਭਾਸ਼ਾ ਰਹੀ ਹੈ। ਇਹ ਪਿਆਰ ਦੀ ਭਾਸ਼ਾ ਹੈ, ਇਹ ਹਮਦਰਦੀ ਦੀ ਭਾਸ਼ਾ ਹੈ, ਇਹ ਮਾਫ਼ੀ ਦੀ ਭਾਸ਼ਾ ਹੈ - ਉਹ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਮਨੁੱਖ ਇੱਕ ਦੂਜੇ ਪ੍ਰਤੀ ਪ੍ਰਗਟ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਾਂ। ਅਤੇ ਇਹ ਪ੍ਰਕਿਰਤੀ ਜੋ ਮੈਂ ਜਾਨਵਰ(-ਲੋਕਾਂ) ਵਿੱਚ ਲੱਭੀ ਹੈ, ਇਸ ਨੇ ਮੈਨੂੰ ਬਹੁਤ ਆਕਰਸ਼ਿਤ ਕੀਤਾ ਹੈ।

ਦੂਜਾ ਸਵਾਲ ਮੈਂ ਤੁਹਾਨੂੰ ਪੁੱਛਣ ਜਾ ਰਿਹਾ ਹਾਂ (ਹਾਂਜੀ।) ਇਹ ਉਸ ਸਬਕ ਬਾਰੇ ਹੈ ਜੋ ਇਹ ਕਿਤਾਬ ਤੁਹਾਨੂੰ ਸਿਖਾਉਂਦੀ ਹੈ। ਇਹ ਕਿਤਾਬ ਤੁਹਾਨੂੰ ਅਸਲ ਵਿੱਚ ਕੀ ਸਿਖਾਉਂਦੀ ਹੈ?

m: ਹਾਂਜੀ। ਅੰਤ ਵਿੱਚ, ਇਹ ਕਿਤਾਬ ਮੈਨੂੰ ਸਿਖਾਉਂਦੀ ਹੈ ਕਿ ਜਾਨਵਰ(-ਲੋਕ) ਜਿਵੇਂ ਕਿ ਅਸੀਂ ਉਹਨਾਂ ਨੂੰ ਦੇਖਦੇ ਹਾਂ, ਅਸਲ ਵਿੱਚ ਬਹੁਤ ਵਿਕਸਤ ਜੀਵਾਂ ਦਾ ਅਵਤਾਰ ਹਨ। ਉਹ ਸਿਰਫ਼ ਇਸ ਸੰਸਾਰ ਨੂੰ ਰੰਗਣ ਲਈ ਹਨ। ਉਹ ਇੱਥੇ ਸਿਰਫ਼ ਵੱਖਰੇ ਸਰੀਰ ਹਨ, ਅਤੇ ਸਾਨੂੰ ਉਨ੍ਹਾਂ ਨੂੰ ਪਿਆਰ ਕਰਨਾ ਪਵੇਗਾ। ਸਾਨੂੰ ਉਨ੍ਹਾਂ ਨਾਲ ਰਹਿਣ ਦੇ ਇੱਕ ਅਸਲੀ ਤਰੀਕੇ ਵੱਲ ਵਾਪਸ ਜਾਣ ਦੀ ਲੋੜ ਹੈ, ਤਾਂ ਜੋ ਸਾਡੇ ਵਿਚਕਾਰ ਅਸਲ ਵਿੱਚ ਮੌਜੂਦ ਸੰਚਾਰ ਦੀ ਅੰਦਰੂਨੀ ਭਾਸ਼ਾ ਲੱਭੀ ਜਾ ਸਕੇ।

ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜਾ ਸੁਨੇਹਾ ਸਾਂਝਾ ਕਰਨਾ ਚਾਹੋਗੇ?

m: ਮੈਂ ਉਨ੍ਹਾਂ ਨਾਲ ਇਹ ਸੁਨੇਹਾ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਇਹ ਕਿਤਾਬ ਬਹੁਤ ਹੀ ਖਾਸ ਹੈ। ਮੈਂ ਉਨ੍ਹਾਂ ਨੂੰ ਇਹ ਕਿਤਾਬ ਆਪਣੇ ਕੋਲ ਰੱਖਣ ਦੀ ਸਲਾਹ ਦਿੰਦਾ ਹਾਂ, ਕਿਉਂਕਿ ਹਰ ਕੋਈ ਇਸ ਕਿਤਾਬ ਵਿੱਚ ਇੱਕ ਖਾਸ ਸੰਦੇਸ਼ ਪਾਵੇਗਾ ਜੋ ਉਨ੍ਹਾਂ ਨੂੰ ਸਾਰੇ ਸੰਵੇਦਨਸ਼ੀਲ ਜੀਵਾਂ ਨੂੰ ਭਰਾ ਅਤੇ ਭੈਣਾਂ ਸਮਝਣ ਲਈ ਹੈਰਾਨ ਕਰ ਦੇਵੇਗਾ। ਅਤੇ ਇਹ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਇੱਕ ਸਾਂਝੀ ਭਾਸ਼ਾ ਵੱਲ ਵਾਪਸ ਜਾਣਾ ਚਾਹੀਦਾ ਹੈ ਜੋ ਪਿਆਰ ਦੀ ਭਾਸ਼ਾ ਹੈ, ਹਮਦਰਦੀ ਦੀ ਭਾਸ਼ਾ ਹੈ, ਟੈਲੀਪੈਥੀ ਦੀ ਭਾਸ਼ਾ ਹੈ।

Interviews2:

ਮੈਡਮ, ਇਹ ਹੁਣ ਐਮਾਜ਼ਾਨ 'ਤੇ ਸਭ ਤੋਂ ਵੱਧ ਵਿਕਣ-ਵਾਲੀਆਂ ਕਿਤਾਬਾਂ ਵਿੱਚੋਂ ਇੱਕ ਹੈ - "ਦ ਬਰਡਜ਼ ਇਨ ਮਾਈ ਲਾਈਫ" ਅਤੇ "ਦ ਡੌਗਜ਼ ਇਨ ਮਾਈ ਲਾਈਫ।" 'ਦ ਨੋਬਲ ਵਾਈਲਡਜ਼' ਦਾ ਹੁਣੇ ਹੀ ਅਫਰੀਕਾ ਵਿੱਚ ਪਹਿਲਾ ਐਡੀਸ਼ਨ ਹੋਇਆ ਹੈ। ਕੀ ਤੁਸੀਂ ਸਾਨੂੰ ਦੱਸ ਸਕਦੇ ਹੋ, ਮੈਡਮ, ਇਹ ਕਿਤਾਬ ਪੜ੍ਹਦਿਆਂ ਤੁਹਾਨੂੰ ਅਸਲ ਵਿੱਚ ਕੀ ਪ੍ਰੇਰਿਤ ਕਰਦਾ ਹੈ?

f: ਜਿਵੇਂ ਕਿ ਮੈਂ ਇਹ ਕਿਤਾਬ ਪੜ੍ਹ ਰਹੀ ਹਾਂ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ, ਕਿਉਂਕਿ ਇਹ ਇੱਕ ਅਜਿਹੀ ਭਾਸ਼ਾ ਹੈ ਜੋ ਮੈਂ ਪਹਿਲਾਂ ਕਦੇ ਨਹੀਂ ਸੁਣੀ, ਅਤੇ ਮੈਂ ਇਸਨੂੰ ਲਗਭਗ ਸਿੱਖ ਰਹੀ ਹਾਂ। ਇਹ ਮੇਰੇ ਦਿਲ ਨੂੰ ਗਰਮਾਉਂਦਾ ਹੈ ਅਤੇ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ, ਕਿਉਂਕਿ ਪੰਛੀ ਅਤੇ ਜਾਨਵਰ ਅਸਲ ਵਿੱਚ ਸਾਡੇ ਭਰਾ ਅਤੇ ਭੈਣ ਹਨ। ਪਰ ਉਨ੍ਹਾਂ ਦੀ ਰੱਖਿਆ ਕਰਨ ਦੀ ਬਜਾਏ, ਅਸੀਂ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ, ਜੋ ਕਿ ਸਹੀ ਨਹੀਂ ਹੈ। ਵੈਸੇ, ਇਹ ਕਿਤਾਬ ਮੇਰੇ ਲਈ ਇੱਕ ਖਜ਼ਾਨਾ ਹੈ, ਅਤੇ ਮੈਂ ਇਸ ਕੰਮ ਲਈ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੀ ਬਹੁਤ ਧੰਨਵਾਦੀ ਹਾਂ, ਕਿਉਂਕਿ ਇਸਨੂੰ ਹਰ ਕੋਈ ਨਹੀਂ ਕਰ ਸਕਦਾ, ਅਤੇ ਨਾ ਹੀ ਹਰ ਕੋਈ ਇਸਨੂੰ ਕਰ ਸਕਦਾ ਹੈ।

Photo Caption: ਸਾਰੇ ਵਿਲਖਣ, ਸੁੰਦਰ ਚੰਦਰਮਾ ਨੂੰ ਪਿਆਰ ਕਰਦੇ ਹਨ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/21)
1
ਗਿਆਨ ਭਰਪੂਰ ਸ਼ਬਦ
2025-05-12
861 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2025-05-13
673 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2025-05-14
600 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2025-05-15
513 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2025-05-16
389 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2025-05-17
483 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2025-05-19
438 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2025-05-20
337 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2025-05-21
344 ਦੇਖੇ ਗਏ
10
ਗਿਆਨ ਭਰਪੂਰ ਸ਼ਬਦ
2025-05-22
265 ਦੇਖੇ ਗਏ
11
ਗਿਆਨ ਭਰਪੂਰ ਸ਼ਬਦ
2025-05-23
163 ਦੇਖੇ ਗਏ
12
ਗਿਆਨ ਭਰਪੂਰ ਸ਼ਬਦ
2025-05-24
1 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-05-24
1 ਦੇਖੇ ਗਏ
ਧਿਆਨਯੋਗ ਖਬਰਾਂ
2025-05-24
1 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-24
1 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-24
1 ਦੇਖੇ ਗਏ
ਧਿਆਨਯੋਗ ਖਬਰਾਂ
2025-05-23
602 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-23
163 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-23
553 ਦੇਖੇ ਗਏ
ਧਿਆਨਯੋਗ ਖਬਰਾਂ
2025-05-22
2163 ਦੇਖੇ ਗਏ
35:04
ਧਿਆਨਯੋਗ ਖਬਰਾਂ
2025-05-22
85 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ